ਕਾਰਗਿਲ ਸ਼ਹੀਦ ਦੀ ਬੇਟੀ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
ਗੌਰਤਲਬ ਹੈ ਕਿ ਬੀਤੇ ਦਿਨ ਰਾਮਜਸ ਕਾਲਜ ਉਦੋਂ ਲੜਾਈ ਦਾ ਮੈਦਾਨ ਬਣ ਗਿਆ ਸੀ ਜਦੋਂ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਆਇਸਾ ਤੇ ਏਬੀਵੀਪੀ ਦੇ ਮੈਂਬਰ ਆਪਸ ਵਿੱਚ ਭਿੜ ਪਏ ਸਨ। ਇਸ ਮੌਕੇ ਹਾਕੀ ਸਟਿੱਕਾਂ ਆਦਿ ਦੀ ਵਰਤੋਂ ਹੋਈ ਅਤੇ ਕਈ ਜਣੇ ਜ਼ਖ਼ਮੀ ਹੋ ਗਏ। ਇਸ ਕਾਰਨ ਅੱਜ ਕਾਲਜ ਵਿੱਚ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ, ਹਾਲਾਂਕਿ ਪ੍ਰਬੰਧਕਾਂ ਨੇ ਕਲਾਸਾਂ ਨਾ ਲਾਉਣ ਦਾ ਕਾਰਨ ‘ਪ੍ਰਸ਼ਾਸਕੀ’ ਕਰਾਰ ਦਿੱਤਾ ਹੈ।
ਇਸ ਲੜਾਈ ਦਾ ਕਾਰਨ ਆਇਸਾ ਵੱਲੋਂ ਕਾਲਜ ਵਿੱਚ ਰੱਖਿਆ ਗਿਆ ਇੱਕ ਸੈਮੀਨਾਰ ਬਣਿਆ, ਜਿਸ ਵਿੱਚ ਬੋਲਣ ਲਈ ਜੇਐਨਯੂ ਦੇ ਵਿਦਿਆਰਥੀਆਂ ਉਮਰ ਖ਼ਾਲਿਦ ਤੇ ਸ਼ੇਹਲਾ ਰਸ਼ੀਦ ਨੂੰ ਸੱਦਿਆ ਗਿਆ ਸੀ। ਖ਼ਾਲਿਦ ਉੱਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਹੋਣ ਕਾਰਨ ਏਬੀਵੀਪੀ ਨੇ ਉਸ ਪ੍ਰੋਗਰਾਮ ਦਾ ਵਿਰੋਧ ਕੀਤਾ ਸੀ ਤੇ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਬੀਤੇ ਦਿਨ ਜਦੋਂ ਆਇਸਾ ਦੇ ਵਿਦਿਆਰਥੀ ਏਬੀਵੀਪੀ ਦੀ ਕਾਰਵਾਈ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ ਤਾਂ ਇਹ ਘਟਨਾ ਵਾਪਰ ਗਈ।
ਗੁਰਮੇਹਰ ਕੌਰ ਨੇ ਬੁੱਧਵਾਰ ਨੂੰ ਆਪਣੀ ਪੋਸਟ ਵਿੱਚ ਲਿਖਿਆ ”ਏਬੀਵੀਪੀ ਵੱਲੋਂ ਨਿਰਦੋਸ਼ ਵਿਦਿਆਰਥੀਆਂ ਤੇ ਕੀਤਾ ਵਹਿਸ਼ੀ ਹਮਲਾ ਪਰੇਸ਼ਾਨ ਕਰਦਾ ਹੈ, ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਹ ਮਹਿਜ਼ ਪ੍ਰਦਰਸ਼ਨਕਾਰੀਆਂ ਉੱਤੇ ਹਮਲਾ ਨਹੀਂ ਸੀ ਬਲਕਿ ਭਾਰਤੀਆ ਦੇ ਦਿਲ ਵਿੱਚ ਵਸੇ ਲੋਕਤੰਤਰ ਦੀ ਭਾਵਨਾ ਉੱਤੇ ਸਿੱਧੀ ਸੱਟ ਸੀ। ਤੁਸੀਂ ( ਏਬੀਵੀਪੀ ) ਜਿਹੜੇ ਪੱਥਰ ਚਲਾਏ ਉਹ ਸਾਡੇ ਸਰੀਰ ਵਿੱਚ ਲੱਗੇ ਪਰ ਸਾਡੇ ਵਿਚਾਰਾਂ ਨੂੰ ਸੱਟ ਮਾਰਨ ਵਿੱਚ ਅਸਫਲ ਰਹੇ। ਜੇਕਰ ਤੁਸੀਂ ਕਿਸੇ ਭਾਰਤੀਯ ਯੂਨੀਵਰਸਿਟੀ ਦੇ ਸਟੂਡੈਂਟ ਹੋ ਅਤੇ ਤੁਸੀਂ ABVP ਦੇ ਖ਼ਿਲਾਫ਼ ਪ੍ਰਦਰਸ਼ਨ ਕਰਨਾ ਚਾਹੁੰਦਾ ਹੋ ਤਾਂ ਅਜਿਹੀ ਹੀ ਇੱਕ ਸੇਲਫੀ ਲਵੋ ਅਤੇ ਉਸ ਨੂੰ ਆਪਣੀ ਪ੍ਰੋਫਾਈਲ ਪਿਕਚਰ ਬਣਾਊ।
ਪੰਜਾਬ,ਦਿੱਲੀ ਅਤੇ ਮੁੰਬਈ ਸਹਿਤ ਕਈ ਰਾਜਾਂ ਦੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਹੈਸ਼ਟੈਗ ਦੇ ਨਾਲ ਤਸਵੀਰਾਂ ਅੱਪਲੋਡ ਕੀਤੀਆਂ ਹਨ।
ਚੰਡੀਗੜ੍ਹ: ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ(ਏਬੀਵੀਪੀ) ਦੇ ਹਿੰਸਕ ਪ੍ਰਦਰਸ਼ਨ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਤੋਂ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਆਪਣੀ ਡਿਸਪਲੇ ਪਿਕਚਰ ਬਦਲਦੇ ਹੋਏ ਏਬੀਵੀਪੀ ਦੇ ਖ਼ਿਲਾਫ਼ ਸਟੈਂਡ ਲਿਆ ਹੈ।
ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਦੀ ਇੱਕ ਸਟੂਡੈਂਟ ਨੇ #StudentsAgainstABVP ਦੇ ਤਹਿਤ ਫੇਸਬੁੱਕ, ਟਵਿੱਟਰ, ਇੰਸਟਾਗਰਾਮ ਉੱਤੇ ਇਹ ਮੁਹਿੰਮ ਸ਼ੁਰੂ ਕੀਤੀ ਤੇ ਦੂਜਿਆਂ ਨੂੰ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ।
ਇਸ ਮੁਹਿੰਮ ਵਿੱਚ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਾਰਗਿਲ 'ਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਨੇ ਇਕ ਤਖਤੀ ਫੜੀ ਗਈ ਤਸਵੀਰ ਫੇਸਬੁੱਕ 'ਤੇ ਪ੍ਰੋਫਾਈਲ ਫੋਟੋ ਦੇ ਤੌਰ 'ਤੇ ਲਾਈ ਹੈ।