ਟਰੰਪ ਦੇ ਇਸ ਬੰਗਲੇ ਅੱਗੇ ਸੋਨੇ ਦਾ ਮਹਿਲ ਵੀ ਕੁਝ ਨਹੀਂ
ਵਾਸ਼ਿੰਗਟਨ— ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਮੀਰੀ ਤੋਂ ਤਾਂ ਸਾਰੇ ਵਾਕਿਫ ਹਨ। ਇਹ ਵੀ ਸਾਰੇ ਜਾਣਦੇ ਹਨ ਕਿ ਮੈਨਹਟਨ ਵਿਚ ਉਸ ਦਾ ਸੋਨੇ ਦਾ ਮਹਿਲ ਸਥਿਤ ਹੈ ਪਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਨ ਟਰੰਪ ਦਾ ਫਲੋਰੀਡਾ ਦੇ ਪਾਮ ਬੀਚ 'ਤੇ ਸਥਿਤ ਆਲੀਸ਼ਾਨ ਬੰਗਲਾ, ਜਿਸ ਦੇ ਅੱਗੇ ਉਸ ਦਾ ਸੋਨੇ ਦਾ ਮਹਿਲ ਵੀ ਕੁਝ ਨਹੀਂ ਹੈ।
ਟਰੰਪ ਨੇ ਇਹ ਬੰਗਲਾ 1985 ਵਿਚ ਖਰੀਦਿਆ ਸੀ। ਇਸ ਤੋਂ ਬਾਅਦ ਉਸ ਨੇ ਇਸ ਨੂੰ ਹੋਰ ਆਲੀਸ਼ਾਨ ਬਣਾਉਣ ਲਈ ਕਾਫੀ ਖਰਚਾ ਕੀਤਾ। ਇਸ ਬੰਗਲੇ ਵਿਚ 128 ਕਮਰੇ, 58 ਬਾਥਰੂਮ, ਥੀਏਟਰ, ਪ੍ਰਾਈਵੇਟ ਕਲੱਬ ਅਤੇ ਸਪਾ ਵੀ ਮੌਜੂਦ ਹੈ।
ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਇਸ ਬੰਗਲੇ ਤੋਂ ਭਾਸ਼ਣ ਵੀ ਦਿੱਤਾ ਸੀ। ਟਰੰਪ ਦਾ ਇਹ ਬੰਗਲਾ ਕਿਰਾਏ 'ਤੇ ਵੀ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਉਹ 1.5 ਲੱਖ ਡਾਲਰ ਦੀ ਕਮਾਈ ਕਰ ਲੈਂਦਾ ਹੈ।
ਇੱਥੇ ਦੱਸ ਦੇਈਏ ਕਿ ਟਰੰਪ ਅਮਰੀਕਾ ਦਾ ਇਕ ਸਫਲ ਕਾਰੋਬਾਰੀ ਹੈ। ਉਹ 24000 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਅਤੇ ਉਸ ਦੀਆਂ 100 ਤੋਂ ਵਧੇਰੇ ਕੰਪਨੀਆਂ ਹਨ।
17 ਏਕੜ ਵਿਚ ਫੈਲੇ ਇਸ ਆਲੀਸ਼ਾਨ ਬੰਗਲੇ ਦਾ ਨਾਂ ਹੈ ਕਿ 'ਮਾਰ-ਏ-ਲਾਗੋ'। ਇੱਥੇ ਟਰੰਪ ਅਕਸਰ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਆਉਂਦਾ ਹੈ।