ਗੂਗਲ ਮੈਪ ਨੇ ਤੁੜਵਾਇਆ ਪਤੀ-ਪਤਨੀ ਦਾ ਰਿਸ਼ਤਾ
ਹਾਲਾਂਕਿ ਇਹ ਤਸਵੀਰ 2013 ਦੀ ਹੈ। ਉਹ ਪੁਰਸ਼ ਆਪਣੀ ਪਤਨੀ ’ਤੇ ਬਹੁਤ ਗੁੱਸਾ ਹੋਇਆ ਕਿਉਂਕਿ ਉਹ ਪਹਿਲਾਂ ਵੀ ਧੋਖਾ ਖਾ ਚੁੱਕਿਆ ਸੀ। ਹੁਣ ਇਸ ਪੁਰਸ਼ ਦੀ ਕਹਾਣੀ ਵਾਇਰਲ ਹੋ ਚੁੱਕੀ ਹੈ।
ਇਸ ਮਾਮਲੇ ਵਿੱਚ ਇੱਕ ਮਹਿਲਾ ਪਰਾਏ ਆਦਮੀ ਨਾਲ ਫੜ੍ਹੀ ਗਈ। ਉਸ ਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਉਹ ਇਸ ਤਰੀਕੇ ਨਾਲ ਫੜ੍ਹੀ ਜਾਏਗੀ।
ਮਹਿਲਾ ਬੈਂਚ ’ਤੇ ਬੈਠੀ ਸੀ ਤੇ ਪੁਰਸ਼ ਨੇ ਉਸ ਦੀ ਗੋਦੀ ਵਿੱਚ ਸਿਰ ਰੱਖਿਆ ਸੀ।
ਇਸ ਕੇਸ ਵਿੱਚ ਇੱਕ ਪੁਰਸ਼ ਗੂਗਲ ਮੈਪ ’ਤੇ ਰੂਟ ਵੇਖ ਰਿਹਾ ਸੀ। ਇਸੇ ਦੌਰਾਨ ਉਸ ਨੇ ਵੇਖਿਆ ਕਿ ਉਸ ਦੀ ਪਤਨੀ ਕਿਸੇ ਹੋਰ ਨਾਲ ਬੈਠੀ ਹੈ।
ਰਿਪੋਰਟਾਂ ਮੁਤਾਬਕ ਪੇਰੂ ਦੀ ਸਿਟੀ ਲੀਮਾ ਵਿੱਚ ਗੂਗਲ ਨੇ ਇਹ ਤਸਵੀਰਾਂ ਕੈਪਚਰ ਕੀਤੀਆਂ ਹਨ। ਉਹ ਪੁਰਸ਼ ਉਸ ਸਮੇਂ ਪ੍ਰੇਸ਼ਾਨ ਹੋ ਗਿਆ ਜਦੋਂ ਉਸ ਨੇ ਵੇਖਿਆ ਕਿ ਤਸਵੀਰ ਵਿੱਚ ਦਿਖ ਰਹੀ ਫੋਟੋ ਉਸ ਦੀ ਪਤਨੀ ਵਰਗੀ ਹੈ। ਇੰਨਾ ਹੀ ਨਹੀਂ, ਕੱਪੜੇ ਵੀ ਉਵੇਂ ਦੇ ਹੀ ਸੀ, ਜਿਵੇਂ ਉਸ ਦੀ ਪਤਨੀ ਕੋਲ ਸਨ।
ਕਈ ਵਾਰ ਮਜ਼ਾਕ-ਮਜ਼ਾਕ ਵਿੱਚ ਹੀ ਕੋਈ ਆਪਣੇ ਸਾਥੀ ਨੂੰ ਧੋਖਾ ਦਿੰਦਾ ਫੜ੍ਹਿਆ ਜਾਂਦਾ ਹੈ। ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।