ਸੁਖਬੀਰ ਬਾਦਲ ਨੂੰ ਧਾਰਮਿਕ ਸਮਾਗਮ 'ਚ ਦੇਖ ਲੋਕਾਂ ਦਾ ਚੜ੍ਹਿਆ ਪਾਰਾ, ਬਿਨਾ ਸੰਬੋਧਨ ਹੀ ਮੋੜਿਆ
ਏਬੀਪੀ ਸਾਂਝਾ | 15 Oct 2018 01:40 PM (IST)
1
ਇਸ ਤੋਂ ਬਾਅਦ ਕਾਫੀ ਗਿਣਤੀ ਵਿੱਚ ਸੰਗਤ ਦੇ ਚਲੇ ਜਾਣ ਤੋਂ ਬਾਅਦ ਮੋਹਤਬਰਾਂ ਨੇ ਸੁਖਬੀਰ ਬਾਦਲ ਨੂੰ ਸਨਮਾਨਤ ਕਰ ਦਿੱਤਾ ਗਿਆ ਪਰ ਦੋਵਾਂ ਅਕਾਲੀ ਲੀਡਰਾਂ ਵਿੱਚੋਂ ਕਿਸੇ ਨੇ ਵੀ ਮੰਚ ਤੋਂ ਸੰਬੋਧਨ ਨਹੀਂ ਕੀਤਾ।
2
ਹਾਲਾਂਕਿ, ਲੋਕਾਂ ਦੇ ਵਿਰੋਧ ਤੋਂ ਬਾਅਦ ਮੰਚ ਤੋਂ ਸ਼ਾਂਤ ਰਹਿਣ ਦੀ ਅਪੀਲ ਵੀ ਕੀਤੀ ਗਈ।
3
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਛੋਟੇ ਘੁੰਮਣ ‘ਚ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਦੀ ਬਰਸੀ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਆਉਣ ‘ਤੇ ਦੀਵਾਨ ਸੁਣ ਰਹੇ ਲੋਕਾਂ ਵਿੱਚ ਹਲਚਲ ਪੈਦਾ ਹੋ ਗਈ।
4
ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਸੰਗਤ ਨੇ ਕੁਝ ਹੀ ਮਿੰਟਾਂ ਵਿੱਚ ਪੰਡਾਲ ਖਾਲੀ ਕਰ ਦਿੱਤਾ।
5
ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ ਕਿ ਇਨ੍ਹਾਂ ਨੂੰ ਉੱਥੇ ਬੋਲਣ ਨਹੀਂ ਦੇਣਾ।
6
ਦੋਵਾਂ ਲੀਡਰਾਂ ਨੂੰ ਦੇਖ ਲੋਕਾਂ ਦਾ ਪਾਰਾ ਚੜ੍ਹ ਗਿਆ। ਲੋਕਾਂ ਨੇ ਤੁਰੰਤ ਸੋਸ਼ਲ ਮੀਡੀਆ 'ਤੇ ਵੀਡੀਓਜ਼ ਪਾ ਕੇ ਆਪਾ ਗੁੱਸਾ ਜ਼ਾਹਰ ਕੀਤਾ।