ਪਟਿਆਲਾ ਰੈਲੀ ’ਚ ਅਧਿਆਪਕਾਂ ਦਾ ਰਿਕਾਰਡਤੋੜ ਇਕੱਠ, ਵੇਖੋ ਤਸਵੀਰਾਂ
Download ABP Live App and Watch All Latest Videos
View In Appਮਰਨ ਵਰਤ 'ਤੇ ਬੈਠੇ ਠੇਕਾ ਆਧਾਰਤ ਅਧਿਆਪਕਾਂ ਨੂੰ ਅੱਜ ਹੋਰਨਾਂ ਅਧਿਆਪਕ ਜਥੇਬੰਦੀਆਂ ਦਾ ਸਾਥ ਵੀ ਮਿਲਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਰਿਵਾਰਾਂ ਤੇ ਬੱਚਿਆਂ ਦੇ ਨਾਲ-ਨਾਲ ਵਿਦਿਆਰਥੀਆਂ ਸਮੇਤ ਇਕੱਠੇ ਹੋਏ ਅਧਿਆਪਕਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਕਾਨੂੰਪ੍ਰਿਆ ਸਣੇ ਕਈ ਹੋਰ ਕਈ ਹੋਰ ਜਥੇਬੰਦੀਆਂ ਨੇ ਅਧਿਆਪਕਾਂ ਦਾ ਸਮਰਥਨ ਕੀਤਾ।
ਅਧਿਆਪਕਾਂ ਨੇ 21 ਤਰੀਕ ਨੂੰ ਫਿਰ ਤੋਂ ਮੋਤੀ ਮਹਿਲ ਘਿਰਾਉ ਦਾ ਐਲਾਨ ਕੀਤਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਦੇ ਮਹਿਲ ਤਕ ਆਪਣੀ ਆਵਾਜ਼ ਪਹੁੰਚਾ ਕੇ ਰਹਿਣਗੇ।
ਵੇਖੋ ਹੋਰ ਤਸਵੀਰਾਂ।
ਪਰ ਅੱਜ ਅਧਿਆਪਕਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਦਾ ਇਹ ਅੰਕੜਾ ਗ਼ਲਤ ਹੈ। ਐਸਐਸਏ ਰਮਸਾ ਦੇ ਤਕਰੀਬਨ ਸਾਰੇ ਹੀ ਅਧਿਆਪਕ ਸਰਕਾਰ ਦਾ ਵਿਰੋਧ ਕਰ ਰਹੇ ਹਨ ਅਤੇ ਹੁਣ ਹੋਰਨਾਂ ਅਧਿਆਪਕ ਯੂਨੀਅਨਾਂ ਨੇ ਵੀ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ।
ਹਾਲਾਂਕਿ, ਸਿੱਖਿਆ ਮੰਤਰੀ ਤੇ ਹੋਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਅਧਿਆਪਕਾਂ ਦੀ ਸਹਿਮਤੀ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਸੀ, ਪਰ ਹੁਣ ਯੂਨੀਅਨ ਲੀਡਰ ਸਿਆਸਤ ਕਰ ਰਹੇ ਹਨ ਜਦਕਿ 90 ਫ਼ੀਸਦੀ ਅਧਿਆਪਕ ਰੈਗੂਲਰ ਹੋਣ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ 42,800 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈਣ ਵਾਲੇ ਕੇਂਦਰ ਵੱਲੋਂ ਸਹਾਇਤਾ ਪ੍ਰਾਪਤ ਐਸਐਸਏ, ਰਮਸਾ ਸਿੱਖਿਆ ਮੁਹਿੰਮਾਂ ਦੇ ਅਧਿਆਪਕਾਂ ਨੂੰ ਪੱਕਾ ਹੋਣ ਲਈ ਤਿੰਨ ਸਾਲਾਂ ਤਕ 15,000 ਰੁਪਏ ਪ੍ਰਤੀ ਮਹੀਨਾ ਸਵੀਕਾਰ ਕਰਨ ਦੀ ਸ਼ਰਤ ਦਾ ਦਿੱਤੀ ਸੀ। ਇਸ ਦਾ ਅਧਿਆਪਕ ਜ਼ਬਰਦਸਤ ਵਿਰੋਧ ਕਰ ਰਹੇ ਹਨ।
ਅਧਿਆਪਕਾਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਫੁਹਾਰਾ ਚੌਕ ਤਕ ਮਾਰਚ ਕੀਤਾ ਤੇ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ।
ਸਾਂਝਾ ਮੋਰਚਾ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਅਧਿਆਪਕਾਂ ਦੇ ਵੱਡੇ ਰੋਸ ਮਾਰਚ ਨੇ ਹਲਚਲ ਮਚਾ ਦਿੱਤੀ। ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਅਧਿਆਪਕ ਹੀ ਅਧਿਆਪਕ ਵਿਖਾਈ ਦੇ ਰਹੇ ਹਨ।
ਅਧਿਆਪਕ 16 ਤਾਰੀਖ਼ ਨੂੰ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਜਗਰਾਤਾ ਕਰਨਗੇ। 18 ਨੂੰ ਸਰਕਾਰ ਦਾ ਰਾਵਣ ਫੂਕਿਆ ਜਾਏਗਾ।
ਅਧਿਆਪਕਾਂ ਨੇ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਸਿੱਖਿਆ ਮੰਤਰੀ ਓਪੀ ਸੋਨੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਵੀ ਘਿਰਾਓ ਕੀਤਾ ਜਾਏਗਾ।
ਪਟਿਆਲਾ: ਨੌਕਰੀ ਪੱਕੀ ਕਰਨ ਦੇ ਏਵਜ਼ ਵਿੱਚ ਤਨਖ਼ਾਹਾਂ ਵਿੱਚ ਕਟੌਤੀ ਕਰਨ ਦਾ ਲਗਾਤਾਰ ਵਿਰੋਧ ਕਰ ਰਹੇ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿੱਚ ਜ਼ੋਰਦਾਰ ਹਮਲਾ ਬੋਲਿਆ ਹੈ।
- - - - - - - - - Advertisement - - - - - - - - -