ਅੰਮ੍ਰਿਤਸਰ 'ਚ ਦੁਨੀਆ ਭਰ ਦੇ ਪਕਵਾਨ, ਲੋਕਾਂ ਨੇ ਲਿਆ ਰੱਜ ਕੇ ਲੁਤਫ਼
ਮਿਆਂਮਾਰ ਦੇ ਸ਼ੈੱਫ ਨੇ ਸਪੈਸ਼ਲ ਸਲਾਦ ਬਣਾ ਕੇ ਪੇਸ਼ ਕੀਤਾ ਜਿਸ ਤਰ੍ਹਾਂ ਭਾਰਤੀ ਲੋਕ ਖਾਣੇ ਨਾਲ ਸਲਾਦ ਖਾਣ ਦੇ ਸ਼ੌਕੀਨ ਹਨ, ਉਸੇ ਤਰ੍ਹਾਂ ਉਨ੍ਹਾਂ ਦੇ ਦੇਸ਼ ਵਿੱਚ ਵੀ ਸਲਾਦ ਨੂੰ ਬੜੇ ਵਧੀਆ ਢੰਗ ਦੇ ਨਾਲ ਸਜਾਇਆ ਤੇ ਖਾਧਾ ਜਾਂਦਾ ਹੈ ਇਸ ਦੀ ਪੇਸ਼ਕਾਰੀ ਬਾਖ਼ੂਬ ਰਹੀ।
ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿੱਚ ਤਿੰਨ ਰੋਜ਼ਾ ਫੂਡ ਫ਼ੈਸਟੀਵਲ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਪੁੱਜੇ ਰਸੋਈਆਂ ਨੇ ਲਜ਼ੀਜ਼ ਪਕਵਾਨਾਂ ਨਾਲ ਆਪਣੀ ਪ੍ਰਤਿਭਾ ਪੇਸ਼ ਕੀਤੀ। ਇਸ ਦੌਰਾਨ ਲਜ਼ੀਜ਼ ਪਕਵਾਨਾਂ ਨੂੰ ਦੇਖਣ ਲਈ ਲੋਕ ਵੀ ਉਤਸੁਕਤਾ ਨਾਲ ਪੁੱਜ ਰਹੇ ਹਨ।
ਵੱਖ ਵੱਖ ਦੇਸ਼ਾਂ ਦੇ ਸ਼ੈਫਾਂ ਨੇ ਏਬੀਬੀ ਸਾਂਝਾ ਨਾਲ ਉਨ੍ਹਾਂ ਵੱਲੋਂ ਪਕਾਏ ਜਾ ਰਹੇ ਖਾਣੇ ਦੀ ਵਿਧੀ ਸਾਂਝੀ ਕੀਤੀ। ਇਨ੍ਹਾਂ ਵਿੱਚੋਂ ਵੀਅਤਨਾਮ ਦਾ ਸ਼ੈੱਫ ਜੋੜਾ ਵੀ ਸ਼ਾਮਲ ਸੀ ਜਿਨ੍ਹਾਂ ਵੀਅਤਨਾਮ ਦੇਸ਼ ਵੱਲੋਂ ਬਣਾਏ ਜਾਂਦੇ ਸ਼ਾਨਦਾਰ ਸਪਰਿੰਗ ਰੋਲ ਬਣਾਉਣ ਦੀ ਵਿਧੀ ਨੂੰ ਪੇਸ਼ ਕੀਤਾ।
ਫੈਸਟੀਵਲ ਦੌਰਾਨ ਕੀਨੀਆ, ਵੀਅਤਨਾਮ, ਗੁਆਂਢੀ ਮੁਲਕਾਂ ਮਾਲਦੀਵ, ਮਿਆਂਮਾਰ ਤੇ ਹੋਰ ਵੱਖ-ਵੱਖ ਦੇਸ਼ਾਂ ਦੇ ਰਸੋਈਏ ਪੁੱਜੇ ਹਨ। ਹਰ ਕਿਸੇ ਦਾ ਮਕਸਦ ਆਪਣੇ ਦੇਸ਼ ਦੇ ਲਜ਼ੀਜ਼ ਖਾਣੇ ਨੂੰ ਭਾਰਤੀ ਲੋਕਾਂ ਸਾਹਮਣੇ ਪੇਸ਼ ਕਰਕੇ ਵਾਹਵਾਹੀ ਖੱਟਣਾ ਤੇ ਆਪਣੇ ਖਾਣੇ ਨੂੰ ਸਥਾਨਕ ਲੋਕਾਂ ਤੱਕ ਪਚਾਉਣਾ ਹੈ।
ਕੀਨੀਆ ਦੇ ਸ਼ੈੱਫ ਨੇ ਆਪਣੇ ਦੇਸ਼ ਦੇ ਵੱਖ ਵੱਖ ਪਕਵਾਨਾਂ ਦੀ ਜਾਣਕਾਰੀ ਸਾਂਝੀ ਕੀਤੀ। ਸਿੰਗਾਪੁਰ ਦੇ ਆਏ ਸ਼ੈਫ ਨੇ ਦੱਸਿਆ ਕਿ ਸਿੰਗਾਪੁਰ ਵਿੱਚ ਭਾਰਤੀ, ਮਲੇਸ਼ੀਆ ਤੇ ਸਿੰਗਾਪੁਰ ਦੇ ਲੋਕ ਇੱਕੋ ਜਿਹਾ ਖਾਣਾ ਪਸੰਦ ਕਰਦੇ ਹਨ। ਇਸ ਕਰਕੇ ਉਨ੍ਹਾਂ ਵੱਲੋਂ ਇੱਕ ਅਜਿਹਾ ਸਾਂਝਾ ਪਕਵਾਨ ਪੇਸ਼ ਕੀਤਾ ਗਿਆ, ਜੋ ਭਾਰਤੀ ਲੋਕਾਂ ਦੇ ਨਾਲ ਨਾਲ ਸਾਰੀ ਦੁਨੀਆਂ ਦੇ ਵਿੱਚ ਕਾਫੀ ਪਸੰਦੀ ਕੀਤਾ ਜਾਂਦਾ ਹੈ।
ਭਾਰਤ ਦੇ ਗੁਆਂਢੀ ਦੇਸ਼ ਮਾਲੀ ਵੱਲੋਂ ਜੋ ਪਕਵਾਨ ਪੇਸ਼ ਕੀਤਾ ਗਿਆ, ਉਹ ਭਾਰਤੀ ਖਾਣੇ ਵਾਂਗ ਹੀ ਸੀ, ਜਿਸ ਵਿੱਚ ਚਾਵਲ ਤੇ ਚਿਕਨ ਦੇ ਪਕਵਾਨ ਸਨ, ਪਰ ਇਸ ਵਿੱਚ ਬੇਸਟ ਮੀਆਂਮਾਰ ਦਾ ਸੀ।