ਬੁਰਜ ਢਿੱਲਵਾਂ ਦੇ ਨੌਜਵਾਨਾਂ ਦੀ ਨਵੀਂ ਪਹਿਲ, ਪੰਜਾਬੀਆਂ ਲਈ ਵੱਡੀ ਮਿਸਾਲ
ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਸਵੱਛ ਭਾਰਤ ਮਿਸ਼ਨ ਅਧੀਨ ਫੰਡਾਂ ਲਈ ਬਿਨੈ ਕੀਤਾ ਸੀ ਪਰ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ।
ਹੁਣ ਕਲੱਬ ਦੇ ਮੈਂਬਰਾਂ ਨੇ ਪਿੰਡ ਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਟੀਚਾ ਮਿੱਥਿਆ ਹੈ।
ਨੌਜਵਾਨਾਂ ਨੇ ਪਿੰਡ ਦੀਆਂ ਕੰਧਾਂ ਉੱਪਰ ਤਕਰੀਬਨ ਨੌਂ ਪੇਂਟਿੰਗਾਂ ਤਿਆਰ ਕਰਵਾਈਆਂ ਹਨ, ਜਿਸ ਵਿੱਚ ਪਿੰਡ ਵਾਸੀਆਂ ਨੂੰ ਕਿਸਾਨ ਖੁਦਕਸ਼ੀਆਂ ਦਾ ਰਾਹ ਛੱਡ ਸ਼ੰਘਰਸ ਕਰਨ ਲਈ ਪ੍ਰੇਰਿਤ ਕਰਨ, ਭਰੂਣ ਹੱਤਿਆ ਨੂੰ ਰੋਕਣ, ਨਸ਼ੇ ਵਰਗੀ ਲਾਹਨਤਾਂ ਨੂੰ ਛੱਡਣ ,ਵਾਤਾਵਰਣ ਨੂੰ ਸ਼ੁੱਧ ਰੱਖਣ, ਦੇਸ਼ ਦੀ ਰਾਖੀ ਕਰ ਰਹੇ ਸਰਹੱਦੀ ਫੌਜੀਆਂ ਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੀ ਚਿੱਤਰਕਾਰੀਆਂ ਸ਼ਾਮਲ ਹਨ।
ਨੌਜਵਾਨਾਂ ਨੇ ਪਿੰਡ ਵਾਲਿਆਂ ਦਾ ਸਹਿਯੋਗ ਨਾਲ ਪੈਸੇ ਜੋੜ ਸਾਂਝੀਆਂ ਥਾਵਾਂ ਤੇ ਗਲੀਆਂ ਵਿੱਚ 1170 ਬੂਟਿਆਂ ਤੇ ਬਾਸਾਂ ਦੀ ਮਦਦ ਨਾਲ ਟਰੀ ਗਾਰਡ ਲਾਏ ਹਨ।
ਸਿਰਫ਼ ਪੰਜ ਜਣਿਆਂ ਤੋਂ ਸ਼ੁਰੂ ਹੋਏ ਇਸ ਕਲੱਬ ਵਿੱਚ ਅੱਜ ਤਕਰੀਬਨ 67 ਮੈਂਬਰ ਹਨ ਜਿਨ੍ਹਾਂ ਨੇ ਪਹਿਲਾਂ ਪਿੰਡ ਵਿੱਚ ਸਫਾਈ ਮੁਹਿੰਮ ਵਿੱਢੀ ਤੇ ਫਿਰ ਵਾਤਾਵਰਣ ਦੀ ਸੰਭਾਲ ਤੋਂ ਲੈ ਕੇ ਭਖ਼ਦੇ ਸਮਾਜਿਕ ਮੁੱਦਿਆਂ 'ਤੇ ਸਿੱਖਿਆਦਾਇਕ ਸੰਦੇਸ਼ ਵੀ ਲਿਖੇ।
ਮਾਨਸਾ: ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨਾਂ ਨੇ ਪਿੰਡ ਦੀ ਨੁਹਾਰ ਬਦਲਣ ਤੇ ਵਿਕਾਸ ਲਈ ਦੀ 'ਗਰੇਟ ਥਿੰਕਰਜ਼ ਗਰੁੱਪ' ਨਾਂ ਹੇਠ ਕਲੱਬ ਬਣਾਇਆ।