ਅੰਮ੍ਰਿਤਸਰ ਦੇ ਲੰਗੂਰ ਮੇਲੇ ਦੀਆਂ ਤਿਆਰੀਆਂ ਸ਼ੁਰੂ
ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਸ ਮੰਦਰ ਵਿੱਚ ਮੰਗੀ ਗਈ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਹੈ। ਮੰਗ ਪੂਰੀ ਹੋਣ ’ਤੇ ਉਹ ਵਿਅਕਤੀ ਨਰਾਤਿਆਂ ਵਿੱਚ ਲੰਗੂਰ ਦਾ ਬਾਣਾ ਪਾ ਕੇ ਰੋਜ਼ਾਨਾ ਸਵੇਰੇ ਸ਼ਾਮ ਮੰਦਰ ਵਿੱਚ ਮੱਥਾ ਟੇਕਦਾ ਹੈ।
ਇਸ ਮੇਲੇ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਨੌਜਵਾਨ ਵੀ ਲੰਗੂਰ ਬਣਦੇ ਹਨ। ਇਸ ਦੌਰਾਨ ਪੂਰੇ 10 ਦਿਨਾਂ ਤਕ ਵਰਤ ਰੱਖਿਆ ਜਾਂਦਾ ਹੈ। 10ਵੇਂ ਵਰਤ ਦਾ ਅੰਤ ਦੁਸ਼ਹਿਰੇ ਵਾਲੇ ਦਿਨ ਹੁੰਦਾ ਹੈ।
ਇਸ ’ਤੇ ਹਨੁਮਾਨ ਲਵ ਤੇ ਕੁਸ਼ ਤੋਂ ਘੋੜਾ ਆਜ਼ਾਦ ਕਰਾਉਣ ਲਈ ਪੁੱਜੇ ਸਨ।
ਇਸੇ ਦੌਰਾਨ ਸ੍ਰੀ ਰਾਮ ਨੇ ਅਸ਼ਵਮੇਘ ਯੱਗ ਕਰਾਇਆ ਤੇ ਵਿਸ਼ਵ ’ਤੇ ਜਿੱਤ ਪ੍ਰਾਪਤ ਕਰਨ ਲਈ ਆਪਣਾ ਘੋੜਾ ਛੱਡਿਆ ਸੀ, ਜਿਸ ਨੂੰ ਉਨ੍ਹਾਂ ਦੇ ਪੁੱਤਰਾਂ ਲਵ ਤੇ ਕੁਸ਼ ਨੇ ਇਸੇ ਸਥਾਨ ’ਤੇ ਬੰਨ੍ਹ ਦਿੱਤਾ ਸੀ।
ਉਸ ਸਮੇਂ ਸੀਤਾ ਨੇ ਮਹਾਂਰਿਸ਼ੀ ਬਾਲਮੀਕ ਦੇ ਆਸ਼ਰਮ ਵਿੱਚ ਪਨਾਹ ਲਈ ਸੀ ਤੇ ਦੋ ਪੁੱਤਰਾਂ- ਵਲ ਤੇ ਕੁਸ਼ ਨੂੰ ਜਨਮ ਦਿੱਤਾ ਸੀ
ਮੰਦਰ ਦਾ ਇਤਿਹਾਸ- ਦੱਸਿਆ ਜਾਂਦਾ ਹੈ ਕਿ ਮੰਦਰ ਵਿੱਚ ਹਨੂਮਾਨ ਦੀ ਮੂਰਤੀ ਦਾ ਸਬੰਧ ਉਸ ਸਮੇਂ ਨਾਲ ਹੈ ਜਦੋਂ ਭਗਵਾਨ ਰਾਮ ਨੇ ਸੀਤਾ ਨੂੰ ਇੱਕ ਧੋਬੀ ਦੇ ਮਿਹਣੇ ’ਤੇ ਬਨਵਾਸ ਭੇਜ ਦਿੱਤਾ ਸੀ।
ਅੰਮ੍ਰਿਤਸਰ: ਨਰਾਤਿਆਂ ਦੇ ਪਹਿਲੇ ਦਿਨ ਅੱਜ ਸਥਾਨਕ ਬੜਾ ਹਨੂਮਾਨ ਮੰਦਰ ਵਿੱਚ ਸਾਲਾਨਾ ਲੰਗੂਰ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।