ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਸਰਕਾਰੀ ਸਕੂਲ 'ਚ 45 ਤੋਂ 50 ਹਜ਼ਾਰ ਰੁਪਏ ਤਨਖਾਹ ਲੈਣ ਵਾਲੀ ਸਰਕਾਰੀ ਟੀਚਰ ਨੇ ਆਪਣੀ ਥਾਂ ਪੜ੍ਹਾਉਣ ਵਾਸਤੇ 300 ਰੁਪਏ ਮਜ਼ਦੂਰੀ 'ਤੇ ਕਿਸੇ ਨੂੰ ਨੌਕਰੀ 'ਤੇ ਰੱਖਿਆ ਹੈ। ਟੀਚਰ ਖੁਦ ਸਕੂਲ ਆਉਣ ਦੀ ਥਾਂ ਉਸ ਨੂੰ ਰੋਜ਼ਾਨਾ ਭੇਜ ਦਿੰਦੀ ਸੀ। ਅਧਿਕਾਰੀਆਂ ਦੀ ਅਚਨਚੇਤ ਜਾਂਚ ਦੌਰਾਨ ਇਹ ਖੁਲਾਸਾ ਹੋਇਆ।
ਚਮੋਲੀ ਦੇ ਜ਼ਿਲ੍ਹਾ ਸਿੱਖਿਆ ਅਫਸਰ ਨਰੇਸ਼ ਕੁਮਾਰ ਜਦੋਂ ਜਾਂਚ ਲਈ ਸਕੂਲ ਪੁੱਜੇ ਤਾਂ ਉਹ ਬੜੇ ਹੈਰਾਨ ਹੋਏ। ਸਕੂਲ ਦੀ ਹੈੱਡਮਾਸਟਰ ਸ਼ਸ਼ੀ ਕੰਡਵਾਲ ਉੱਥੇ ਨਹੀਂ ਸੀ। ਉਨ੍ਹਾਂ ਦੀ ਥਾਂ ਕੋਈ ਹੋਰ ਬੱਚਿਆਂ ਨੂੰ ਪੜ੍ਹਾ ਰਿਹਾ ਸੀ।
ਸਕੂਲ 'ਚ ਬੱਚਿਆਂ ਨੂੰ ਪੜ੍ਹਾ ਰਹੇ ਇਨਸਾਨ ਨੇ ਦੱਸਿਆ ਕਿ ਟੀਚਰ ਉਸ ਨੂੰ ਇਸ ਦੇ ਪੈਸੇ ਦਿੰਦੀ ਹੈ। ਇਸ ਤੋਂ ਬਾਅਦ ਟੀਚਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਦੀ ਜਾਂਚ ਵਾਸਤੇ ਟੀਮ ਬਣਾ ਦਿੱਤੀ ਗਈ ਹੈ।