ਸ਼ੈਂਪੂ ਸਮਝ ਆਦਮੀ ਨੇ ਇਸਤੇਮਾਲ ਕੀਤਾ ਕੀਟਨਾਸ਼ਕ, ਬਾਅਦ 'ਚ ਜੋ ਹੋਇਆ ਉਹ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ | 30 Mar 2019 05:48 PM (IST)
1
ਡਾਕਟਰਾਂ ਨੇ ਜ਼ਹਿਰ ਦਾ ਇਲਾਜ਼ ਕਰਨ ਤੇ ਕਿਸੇ ਵੀ ਤਰ੍ਹਾਂ ਦੇ ਅਵਸੇਸ਼ ਨੂੰ ਹਟਾਉਣ ਲਈ ਉਸ ਦੇ ਵਾਲ ਹੀ ਕੱਟ ਦਿੱਤੇ। ਹੁਣ ਫਿਲਹਾਲ ਇਹ ਆਦਮੀ ਠੀਕ ਹੈ।
2
ਕੀਟਨਾਸ਼ਕ ਦਾ ਇਸਤੇਮਲਾ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਕਾਂਬਾ ਛਿੜ ਗਿਆ ਤੇ ਪਸੀਨਾ ਆਉਣ ਲੱਗਿਆ। ਡਾਕਟਰ ਕੋਲ ਜਾਣ ਤੋਂ ਪਹਿਲਾਂ ਇਸ ਆਦਮੀ ਨੇ ਘਰੇਲੂ ਨੁਸਖਿਆਂ ਦਾ ਇਸਤੇਮਾਲ ਕੀਤਾ। ਅਸਰ ਘੱਟ ਨਾ ਹੁੰਦਾ ਦੇਖ ਉਹ ਡਾਕਟਰ ਕੋਲ ਗਿਆ।
3
ਕੀਟਨਾਸ਼ਕ ਦਾ ਇਸਤੇਮਾਲ ਕਰਨ ਦੀ ਆਪਣੀ ਗਲਤੀ ਦਾ ਅਹਿਸਾਸ ਇਸ ਆਦਮੀ ਨੂੰ ਉਦੋਂ ਹੋਇਆ ਜਦੋਂ ਉਸ ਨੇ ਇਸ ਨੂੰ ਆਪਣੇ ਸਿਰ ‘ਤੇ ਲਾਇਆ ਤੇ ਕੀਟਨਾਸ਼ਕ ਦੀ ਬਦਬੂ ਆਉਣ ਲੱਗੀ।
4
ਇਸ ਆਦਮੀ ਨੇ ਸ਼ੈਂਪੂ ਦੀ ਬੋਲਤ ਦੇ ਨਾਲ ਹੀ ਕੀਟਨਾਸ਼ਕ ਦੀ ਬੋਤਲ ਰੱਖੀ ਹੋਈ ਸੀ। ਅਜਿਹੇ ‘ਚ ਉਸ ਨੇ ਗਲਤੀ ਨਾਲ ਸ਼ੈਂਪੂ ਦੀ ਥਾਂ ਕੀਟਨਾਸ਼ਕ ਵਰਤ ਲਿਆ।