ਨਨਕਾਣਾ ਸਾਹਿਬ ਦਾ ਵੱਡ ਆਕਾਰੀ ਮਾਡਲ ਬਣੇਗਾ ਨਗਰ ਕੀਰਤਨ ਦੀ ਸ਼ਾਨ
ਮਾਡਲ ਤੇ ਸਟੈਚੂ ਤਿਆਰ ਕਰਨ ਦਾ ਮਾਹਿਰ ਇਕਬਾਲ ਸਿੰਘ ਵਿਦੇਸ਼ਾਂ ਵਿੱਚ ਵੀ ਫੇਰੀ ਲਾ ਚੁੱਕੇ ਹਨ।
ਇਸ ਤੋਂ ਇਲਾਵਾ 8 ਫੁੱਟ ਉਚਾ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਤਿਆਰ ਕੀਤਾ ਗਿਆ ਹੈ।
ਇਹ ਮਾਡਲ ਲੱਕੜ ਤੇ ਫਾਈਬਰ ਨਾਲ ਤਿਆਰ ਕੀਤਾ ਗਿਆ ਹੈ। ਇਸ 'ਤੇ ਕਈ ਮਹੀਨਿਆਂ ਦੀ ਸਖਤ ਮਿਹਨਤ ਲੱਗੀ ਹੈ।
ਸਟੈਚੂ ਤੇ ਮਾਡਲ ਬਣਾਉਣ ਦਾ ਕੰਮ ਕਰਨ ਵਾਲੇ ਇਕਬਾਲ ਸਿੰਘ ਦਾ ਦਾਅਵਾ ਹੈ ਕਿ ਨਨਕਾਣਾ ਸਾਹਿਬ ਦਾ ਇਹ ਮਾਡਲ 13 ਫੁੱਟ ਉੱਚਾ, 30 ਫੁੱਟ ਚੌੜਾ ਹੈ ਤੇ ਵਿਸ਼ਵ ਵਿੱਚ ਇਸ ਤੋਂ ਪਹਿਲਾ ਇੰਨਾਂ ਵੱਡਾ ਮਾਡਲ ਨਹੀਂ ਬਣਿਆ।
ਇਹ ਮਾਡਲ ਬਣਾਉਣ ਵਾਲੇ ਕਾਰੀਗਰ ਦਾ ਦਾਅਵਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਦਾ ਇੰਨਾ ਵੱਡਾ ਮਾਡਲ ਦੁਨੀਆ ਦਾ ਪਹਿਲਾ ਮਾਡਲ ਹੈ।
ਨਗਰ ਕੀਰਤਨ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਦੇ ਵਡ ਆਕਾਰੀ ਮਾਡਲ ਸੰਗਤ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਇਹ ਨਗਰ ਕੀਰਤਨ ਪਹਿਲੀ ਅਪਰੈਲ ਨੂੰ ਸੁਲਤਾਨਪੁਰ ਲੋਧੀ ਪਹੁੰਚੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਲਵਾਈ।
ਇਸ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਨਗਰ ਕੀਰਤਨ ਵਿੱਚ ਸ਼ਾਮਲ ਕੀਤੀਆਂ ਗਈਆਂ।
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਦੇ ਵੱਡੇ ਆਕਾਰ ਦੇ ਮਾਡਲ ਤਿਆਰ ਕਰਕੇ ਨਗਰ ਕੀਰਤਨ ਵਿੱਚ ਸਜਾਏ ਗਏ।
ਬੀਤੇ ਦਿਨ ਨਿਰੋਲ ਸੇਵਾ ਸੰਸਥਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਸਜਾਇਆ ਗਿਆ।