ਸਿਡਨੀ: ਅਸਟ੍ਰੇਲਿਆ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਜਿੱਥੇ ਇਕ ਵਿਅਕਤੀ ਆਪਣੀ ਪਤਨੀ ਦੀ ਜਾਨ ਬਚਾਉਣ ਲਈ ਖਤਰਨਾਕ ਸ਼ਾਰਕ ਨਾਲ ਭਿੱੜ ਗਿਆ ਅਤੇ ਪਤਨੀ ਨੂੰ ਮੌਤ ਦੇ ਮੁੰਹ ਵਿਚੋਂ ਬਾਹਰ ਕੱਢ ਲੈ ਆਇਆ।ਦਰਅਸਲ, ਪਤੀ ਪਤਨੀ ਪੋਰਟ ਮੈਕਰਿਨ, ਨਿਊ ਸਾਊਥ ਵੇਲਜ਼ ਪ੍ਰਾਂਤ ਦੇ ਸ਼ੈਲੀ ਤੱਟ ਤੇ ਸਰਫਿੰਗ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਇਹ ਵੀ ਪੜ੍ਹੋ: ਸ਼ਰਮਨਾਕ! ਨਾਬਾਲਗ ਨਾਲ ਬਲਾਤਕਾਰ ਕਰ ਕੀਤਾ ਕਤਲ, ਹੱਤਿਆ ਮਗਰੋਂ ਮਾਸੂਮ ਦੀਆਂ ਅੱਖਾਂ ਵੀ ਭੰਨ੍ਹੀਆਂ ਸਿਡਨੀ ਦੇ ਇੱਕ ਅਖ਼ਬਾਰ ਮੁਤਾਬਿਕ ਜਦੋਂ ਮਹਿਲਾ ਸਰਫਿੰਗ ਕਰ ਰਹੀ ਸੀ ਤਾਂ ਅਚਾਨਕ ਇੱਕ ਛੇ ਫੁੱਟ ਲੰਬੀ ਸ਼ਾਰਕ ਮੱਛੀ ਨੇ ਉਸਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਦਾ ਪੈਰ ਮੁੰਹ 'ਚ ਪਾ ਲਿਆ।ਇਸ ਮਗਰੋਂ ਮਹਿਲਾ ਸਮੁੰਦਰ 'ਚ ਡਿੱਗ ਪਈ।ਇਸ ਦੌਰਾਣ ਮਹਿਲਾ ਦਾ ਪਤੀ ਬਿਨ੍ਹਾਂ ਡਰੇ ਸ਼ਾਰਕ ਦੇ ਸਿਰ 'ਚ ਜ਼ੋਰਦਾਰ ਮੁੱਕੇ ਮਾਰਨ ਲੱਗਾ।ਉਹ ਸ਼ਾਰਕ ਦੇ ਸਿਰ ਤੇ ਓਨੀਂ ਦੇਰ ਮੁੱਕੇ ਮਾਰਦਾ ਰਿਹਾ ਜਿੰਨੀ ਦੇਰ ਸ਼ਾਰਕ ਨੇ ਉਸਦੀ ਪਤਨੀ ਨੂੰ ਨਹੀਂ ਛੱਡਿਆ।ਇਸ ਤੋਂ ਬਾਅਦ ਜ਼ਖਮੀ ਮਹਿਲਾਂ ਨੂੰ ਤੁਰੰਤ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ। ਇਹ ਵੀ ਪੜ੍ਹੋ:  MS Dhoni Retirement: ਨਹੀਂ ਹੋਵੇਗਾ ਕੋਈ ਦੂਜਾ ਧੋਨੀ! ਜਾਣੋ ਸਭ ਤੋਂ ਕਾਮਯਾਬ ਕਪਤਾਨ ਦੇ ਸ਼ਾਨਦਾਰ ਰਿਕਾਰਡ
ਮਹਿਲਾ ਦਾ ਪੈਰ ਗੰਭੀਰ ਜ਼ਖਮੀ ਹੈ ਪਰ ਉਸਦੀ ਹਾਲਤ ਸਥਿਰ ਹੈ।ਇਸ ਘਟਨਾ ਤੋਂ ਬਾਅਦ ਬੀਚ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ