ਮਾਸਕੋ  : ਆਰਕਟਿਕ ਵਿਚ ਜਰਮਨੀ ਦੇ ਤਾਨਾਸ਼ਾਹ ਰਹੇ ਐਡੋਲਫ ਹਿਟਲਰ ਦਾ ਇਕ ਖੁਫੀਆ ਅੱਡਾ ਮਿਲਿਆ ਹੈ। ਇਹ ਉੱਤਰੀ ਧਰੁਵ ਤੋਂ ਕਰੀਬ ਇਕ ਹਜ਼ਾਰ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਨੂੰ ਹਿਟਲਰ ਦੇ ਹੁਕਮ 'ਤੇ ਬਣਾਇਆ ਗਿਆ ਸੀ। ਆਰਕਟਿਕ ਦੇ ਅਲੈਗਜ਼ੈਂਡਰ ਲੈਂਡ ਵਿਚ ਸਥਿਤ 'ਸੈਟਸਗ੍ਰੋਬਰ' ਜਾਂ 'ਟ੫ੀਜ਼ਰ ਹੰਟਰ' ਨਾਂ ਵਾਲੇ ਸਥਾਨ ਦਹਾਕਿਆਂ ਤੋਂ ਲੋਕਾਂ ਲਈ ਭੇਤਭਰਿਆ ਬਣਿਆ ਹੋਇਆ ਸੀ। ਇਹ ਸਥਾਨ ਹੁਣ ਰੂਸੀ ਖੇਤਰ ਹੈ।

ਖੋਜਾਰਥੀਆਂ ਨੂੰ ਇਸ ਜੀਵ-ਰਹਿਤ ਟਾਪੂ 'ਤੇ ਖੋਜ ਦੌਰਾਨ ਬੰਕਰਾਂ, ਪੈਟਰੋਲ ਕੰਟੇਨਰਾਂ ਅਤੇ ਇੱਥੋਂ ਦੇ ਪੌਣ-ਪਾਣੀ ਨਾਲ ਜੁੜੇ ਦਸਤਾਵੇਜ਼ਾਂ ਦੇ 500 ਤੋਂ ਵੱਧ ਰਹਿੰਦ-ਖੂੰਹਦ ਮਿਲੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨੂੰ ਹਿਟਲਰ ਦੇ ਹੁਕਮ 'ਤੇ 1942 ਵਿਚ ਬਣਾਇਆ ਗਿਆ ਸੀ। ਇਸ ਦੇ ਇਕ ਸਾਲ ਮਗਰੋਂ ਜਰਮਨੀ ਨੇ ਰੂਸ 'ਤੇ ਹਮਲਾ ਕੀਤਾ ਸੀ।

ਡੇਲੀ ਐਕਸਪ੍ਰੈੱਸ ਮੁਤਾਬਕ ਸਟੇਸ਼ਨ 1943 ਤੋਂ ਜੁਲਾਈ 1944 ਤਕ ਚਾਲੂ ਰਿਹਾ। ਇਸ ਮਗਰੋਂ ਇਹ ਵੀਰਾਨ ਹੋ ਗਿਆ ਸੀ। ਉਸ ਸਮੇਂ ਇੱਥੇ ਕੰਮ ਕਰਨ ਵਾਲੇ ਮੈਂਬਰਾਂ ਨੂੰ ਸਪਲਾਈ ਘੱਟ ਹੋਣ ਕਾਰਨ ਇਨਫੈਕਸ਼ਨ ਵਾਲੇ ਪੋਲਰ ਬਿਅਰ ਦਾ ਮਾਸ ਖਾਣਾ ਪਿਆ ਜਿਸ ਕਾਰਨ ਉਨ੍ਹਾਂ ਨੂੰ ਜਾਨ ਗੁਆਉਣੀ ਪਈ। ਰੂਸੀ ਆਰਕਟਿਕ ਨੈਸ਼ਨਲ ਪਾਰਕ ਦੇ ਸੀਨੀਅਰ ਖੋਜਾਰਥੀ ਨੂੰ ਇੱਥੇ ਗੋਲੀਆਂ ਅਤੇ ਟੈਂਟਾਂ ਦੇ ਕਬਾੜ ਦੇ ਇਲਾਵਾ ਜੁੱਤੀਆਂ ਆਦਿ ਮਿਲੀਆਂ ਹਨ।