ਹੋਟਲਾਂ ਤੇ ਰੈਸਟੋਰੈਂਟਸ ਵਿੱਚ ਵੇਟਰਾਂ ਲਈ ਟਿਪ ਭਾਵ ‘ਬੈਰਿਆਂ ਲਈ ਬਖ਼ਸ਼ਿਸ਼’ ਛੱਡਣਾ ਕਾਫ਼ੀ ਪੁਰਾਣੀ ਰਵਾਇਤ ਹੈ। ਪੈਨਸਿਲਵਾਨੀਆ ਤੋਂ ਇੱਕ ਖ਼ਬਰ ਆ ਰਹੀ ਹੈ, ਜਿਸ ਅਨੁਸਾਰ ਇੱਕ ਵਿਅਕਤੀ ਨੇ ਇੱਕ ਮਹਿਲਾ ਵੇਟਰੈੱਸ ਲਈ 5,000 ਡਾਲਰ ਭਾਵ 3 ਲੱਖ 67 ਹਜ਼ਾਰ ਰੁਪਏ ਦੀ ਟਿੱਪ ਦਿੱਤੀ; ਜਦ ਕਿ ਉਸ ਦੇ ਖਾਣੇ ਦਾ ਬਿੱਲ 205.94 ਡਾਲਰ ਭਾਵ 15,000 ਰੁਪਏ ਦਾ ਸੀ।
ਪੈਨਸਿਲਵਾਨੀਆ ਦੀ ਵੇਟਰੈੱਸ ਨੇ ਕਿਹਾ ਕਿ ਮੇਜ਼ ਤੋਂ 5,000 ਡਾਲਰ ਦੀ ਟਿਪ ਲੈ ਕੇ ਉਹ ਬਹੁਤ ਹੈਰਾਨ ਸੀ। ਬਰੂਮਲਾ ’ਚ ਐਂਥਨੀ ਦੇ ਐਟ ਪੈਕਸਨ ’ਚ ਇੱਕ ਸਰਵਰ ਦਾ ਕੰਮ ਕਰਨ ਵਾਲੀ ਜੀਆਨ ਡਾਇਨਾਂਗੇਲੋ ਨੇ ਕਿਹਾ ਕਿ ਚੈਸਟਰ ਦੀ ਵਿਡਨੇਰ ਯੂਨੀਵਰਸਿਟੀ ’ਚ ਇਸ ਵੱਡੀ ਟਿੱਪ ਨਾਲ ਬਹੁਤ ਮਦਦ ਮਿਲੇਗੀ, ਜਿੱਥੇ ਉਹ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ।
ਇਸ ਫ਼ੇਸਬੁੱਕ ਪੋਸਟ ਉੱਤੇ ਬਹੁਤ ਸਾਰੇ ਰੀਐਕਸ਼ਨਜ਼ ਆ ਰਹੇ ਹਨ ਤੇ ਨਾਲ ਹੀ ਲੋਕ ਲਾਈਕ ਵੀ ਕਰ ਰਹੇ ਹਨ ਤੇ ਕਮੈਂਟਸ ਵੀ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਸੱਚਮੁਚ ਦਿਲ ਨੂੰ ਛੋਹ ਲੈਣ ਵਾਲਾ ਸੀ। ਇੱਕ ਹੋਰ ਯੂਜ਼ਰ ਨੇ ਸੈਲਿਯੂਟ ਦੀ ਈਮੋਜੀ ਬਣਾ ਕੇ ਉਸ ਗਾਹਕ ਦੀ ਸ਼ਲਾਘਾ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904