...ਜਦੋਂ ਤਿੰਨ ਵਾਰ ਮੁਰਦਾਘਰ ਤੋਂ ਜ਼ਿੰਦਾ ਪਰਤੀ ਇਹ ਔਰਤ
ਏਬੀਪੀ ਸਾਂਝਾ | 03 Dec 2017 12:49 PM (IST)
ਨਵੀਂ ਦਿੱਲੀ: ਤੁਸੀਂ ਜੰਗਲਾਂ 'ਚ ਗਏ ਹੋਵੋਗੇ ਜਾਂ ਰਾਤ ਨੂੰ ਹਨ੍ਹੇਰੇ 'ਚ ਘੁੰਮਣਾ ਵੀ ਤੁਹਾਨੂੰ ਪਸੰਦ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਐਸੀ ਔਰਤ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਹੜੀ ਤਿੰਨ ਵਾਰ ਮੁਰਦਾਘਰ 'ਚ ਰਾਤ ਕੱਟ ਚੁੱਕੀ ਹੈ। ਇਹ ਕਹਾਣੀ ਹੈ ਜੂਨ ਬੁਰਚੈਲ ਦੀ ਜੋ ਤਿੰਨ ਵਾਰ ਮੁਰਦਾਘਰ ਜਾ ਚੁੱਕੀ ਹੈ। ਤਿੰਨੇ ਵਾਰ ਹੀ ਡਾਕਟਰਾਂ ਨੇ ਇਸ ਨੂੰ ਮਰਿਆ ਐਲਾਨ ਦਿੱਤਾ ਸੀ ਪਰ ਮੁਰਦਾਘਰ 'ਚ ਉਹ ਜ਼ਿੰਦਾ ਹੋ ਗਈ ਤੇ ਘਰ ਪਰਤ ਆਈ। ਇਹ ਗੱਲ ਥੋੜ੍ਹੀ ਅਜੀਬ ਜ਼ਰੂਰ ਲੱਗ ਸਕਦੀ ਹੈ ਪਰ ਹੈ ਪੂਰੀ ਸੱਚ। ਜਦ ਜੂਨ ਟੀਨੇਜ਼ਰ ਸੀ ਤਾਂ ਹਸਪਤਾਲ ਜਾਣ ਤੋਂ ਬਾਅਦ ਉਸ ਨੂੰ ਮਰਿਆ ਐਲਾਨ ਦਿੱਤਾ ਗਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਵੇਖਿਆ ਕਿ ਉਹ ਮੁਰਦਾਘਰ 'ਚ ਮੁਰਦਿਆਂ ਕੋਲ ਹੈ। ਇਸ ਤੋਂ ਬਾਅਦ ਅਗਲੇ ਸਾਲ ਵੀ ਉਸ ਨਾਲ ਇਹੀ ਹੋਇਆ। ਬਾਅਦ 'ਚ ਪਤਾ ਲੱਗਿਆ ਕਿ ਜੂਨ ਨੂੰ ਕੈਟੇਪਲਸੀ ਨਾਂ ਦੀ ਬੀਮਾਰੀ ਹੈ। ਇਸ ਬੀਮਾਰੀ 'ਚ ਜੂਨ ਜਦ ਇਮੋਸ਼ਨਲ ਹੁੰਦੀ ਹੈ ਤਾਂ ਬੇਹੋਸ਼ ਹੋ ਜਾਂਦੀ ਹੈ। ਇਹ ਬੇਹੋਸ਼ੀ ਕੁਝ ਘੰਟੇ ਜਾਂ ਕੁਝ ਦਿਨਾਂ ਤੱਕ ਰਹਿੰਦੀ ਹੈ। ਇਹ ਦੁਨੀਆ ਦੀਆਂ ਸਭ ਤੋਂ ਖਤਰਨਾਕ ਬੀਮਾਰੀਆਂ ਵਿੱਚੋਂ ਇੱਕ ਹੈ। ਜੂਨ ਕਹਿੰਦੀ ਹੈ ਕਿ ਉਸ ਨੂੰ ਡਰ ਹੈ ਕਿ ਕਿਤੇ ਲੋਕ ਉਸ ਨੂੰ ਜ਼ਿੰਦਾ ਹੁੰਦਿਆਂ ਨੂੰ ਹੀ ਨਾ ਦਫਨਾ ਦੇਣ। ਤੁਹਾਨੂੰ ਦੱਸ ਦੇਈਏ ਕਿ ਇਸ ਬੀਮਾਰੀ ਤੋਂ ਪੀੜਤ ਦੁਨੀਆ 'ਚ ਸਿਰਫ ਦੋ ਲੱਖ ਲੋਕ ਹਨ।