Alien ਵਾਂਗ ਡਰਾਉਣੀ ਦਿੱਸਣ ਦੀ ਕੋਸ਼ਿਸ਼ 'ਚ ਕਈ ਘੰਟੇ ਬਰਬਾਦ ਕਰਦੀ ਇਹ ਕੁੜੀ, ਦੇਖੋ ਤਸਵੀਰਾਂ
ਜੈਜ਼ਮੀਨ ਕਹਿੰਦੀ ਹੈ ਕਿ ਉਸ ਦਾ ਪਰਿਵਾਰ ਉਸ ਦਾ ਸਮਰਥਨ ਕਰਦਾ ਹੈ। ਉਹ ਕਹਿੰਦੀ ਹੈ ਕਿ ਜੇਕਰ ਕਿਸੇ ਨੇ ਜਨੂੰਨ ਨਾਲ ਜਿਉਣਾ ਹੈ ਤਾਂ ਉਸ ਨੂੰ ਇਹ ਸਮਝਣਾ ਪਵੇਗਾ ਕਿ ਉਸ ਨੂੰ ਕੀ ਚਾਹੀਦਾ ਹੈ।
ਜੈਜ਼ਮੀਨ ਚੈਸਟ ਬਾਈਂਡਰ ਤਕ ਪਹਿਨਦੀ ਹੈ। ਹਾਲਾਂਕਿ ਉਹ ਡਰਦੀ ਵੀ ਹੈ ਕਿ ਇਸ ਨਾਲ ਉਸ ਦੀਆਂ ਪਸਲੀਆਂ ਨੂੰ ਨੁਕਸਾਨ ਨਾ ਪਹੁੰਚੇ। ਅਜਿਹਾ ਉਹ ਆਪਣੀ ਦਿੱਖ ਨੂੰ ਸਹੀ ਤਰੀਕੇ ਵਿੱਚ ਢਾਲਣ ਲਈ ਕਰਦੀ ਹੈ।
ਉਹ ਕਹਿੰਦੀ ਹੈ ਕਿ ਉਸ ਪਤਾ ਹੈ ਕਿ ਲੋਕ ਉਸ ਨੂੰ ਦੇਖ ਕੇ ਡਰਦੇ ਹਨ, ਪਰ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ।
ਜੈਜ਼ਮੀਨ ਮੰਨਦੀ ਹੈ ਕਿ ਆਪਣੀ ਇਸ ਲੁੱਕ ਨੂੰ ਅਤੇ ਲੋਕਾਂ ਦੇ ਡਰਨ ਦੀਆਂ ਗੱਲਾਂ ਤੋਂ ਉਹ ਬਹੁਤ ਖ਼ੁਸ਼ ਰਹਿੰਦੀ ਹੈ ਤੇ ਆਨੰਦ ਪ੍ਰਾਪਤ ਕਰਦੀ ਹੈ।
ਜਾਪਾਨੀ ਸੰਸਕ੍ਰਿਤੀ ਨੂੰ ਮੰਨਦਿਆਂ ਉਹ ਏਲੀਅਨ ਵਾਂਗ ਦਿੱਸਣ ਲਈ ਘੰਟਿਆਂ ਬੱਧੀ ਆਪਣੇ ਆਪ ਨੂੰ ਸਜਾਉਂਦੀ ਹੈ।
ਲੰਦਨ ਦੀ ਰਹਿਣ ਵਾਲੀ ਜੈਜ਼ਮੀਨ ਗੁੱਡੀਆਂ ਵਾਂਗ ਵੱਡੀ ਮਾਤਰਾ ਵਿੱਚ ਮੇਕਅੱਪ, ਵੱਖਰੇ ਅੱਖਾਂ 'ਚ ਪਾਉਣ ਵਾਲੇ ਲੈਂਜ਼ ਤੇ ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਪਹਿਨਦੀ ਹੈ ਤਾਂ ਜੋ ਉਹ ਏਲੀਅਨ ਵਰਗੀ ਦਿੱਸ ਸਕੇ।
ਜੈਜ਼ਮੀਨ ਬੀਨ ਅੱਲ੍ਹੜਪੁਣੇ ਤੋਂ ਹੀ ਵੱਖ-ਵੱਖ ਤਰ੍ਹਾਂ ਦੇ ਫੈਸ਼ਨ ਕਰਦੀ ਆਈ ਹੈ।
ਇਹ ਕੁੜੀ ਕੋਈ ਹੋਰ ਨਹੀ ਬਲਕਿ ਜੈਜ਼ਮੀਨ ਬੀਨ ਹੈ, ਜੋ ਆਪਣੇ ਵੱਖ-ਵੱਖ ਫੈਸ਼ਨ ਕਾਰਨ ਖ਼ੂਬ ਮਸ਼ਹੂਰ ਹੈ।
ਅਕਸਰ ਹੀ ਲੋਕ ਆਪਣੇ ਚਿਹਰੇ 'ਤੇ ਟੈਟੂ ਬਣਾਉਂਦੇ ਹੋਏ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਕੁੜੀ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਹੈਲੋਵਿਨ ਲੁੱਕ ਵਿੱਚ ਹੀ ਦਿੱਸਦੀ ਹੈ। ਜਾਣੋ ਕੀ ਹੈ ਮਾਜਰਾ।