ਗਰਮੀ ਨੇ ਕੱਢੇ ਨਲਕੇ ਪੱਟ 'ਜੱਟ' ਦੇ 'ਵੱਟ', ਟਰੱਕ ਤੋਂ ਰੇਂਜ ਰੋਵਰ 'ਚ ਮਾਰੀ ਛਾਲ
ਪੰਜਾਬ ਵਿੱਚ 19 ਮਈ ਨੂੰ ਸੱਤਵੇਂ ਤੇ ਆਖਰੀ ਗੇੜ ਵਿੱਚ ਮੱਤਦਾਨ ਹੋਣਾ ਹੈ ਅਤੇ 23 ਮਈ ਨੂੰ 17ਵੀਂ ਲੋਕ ਸਭਾ ਦੇ ਨਤੀਜੇ ਐਲਾਨੇ ਜਾਣਗੇ।
ਉਨ੍ਹਾਂ ਦਾ ਟਾਕਰਾ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਮੌਜੂਦਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨਾਲ ਹੈ।
ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਨ।
ਲਗ਼ਜ਼ਰੀ ਕਾਰ ਦੀ ਸੰਨ ਰੂਫ ਵਿੱਚੋਂ ਬਾਹਰ ਨਿੱਕਲ ਕੇ ਸੰਨੀ ਨੇ ਰੋਡ ਸ਼ੋਅ ਦੌਰਾਨ ਲੋਕਾਂ ਦਾ ਪਿਆਰ ਵੀ ਕਬੂਲਿਆ ਤੇ ਲੋਕਾਂ ਨੇ ਵੀ ਸਿਨੇਮਾ ਜਗਤ ਦੇ ਸਿਤਾਰੇ ਨੂੰ ਇੰਨੀ ਨੇੜਿਓਂ ਦੇਖਿਆ।
ਸ਼ਾਇਦ ਇਸੇ ਲਈ ਸੰਨੀ ਅੱਜ ਰੇਂਜ ਰੋਵਰ 'ਚ ਸਵਾਰ ਹੋ ਕੇ ਚੋਣ ਪ੍ਰਚਾਰ ਲਈ ਨਿਕਲੇ।
ਇਸ ਤੋਂ ਬਾਅਦ ਸੰਨੀ ਕੜਾਕੇ ਦੀ ਧੁੱਪ ਵਿੱਚ ਟਰੱਕ 'ਤੇ ਸਵਾਰ ਹੋ ਗਏ। 40 ਡਿਗਰੀ ਤਕ ਜਾਂਦਾ ਪਾਰਾ ਸੰਨੀ ਨੂੰ ਕਾਫੀ ਤੰਗ ਕਰ ਰਿਹਾ ਸੀ।
ਉਨ੍ਹਾਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਕੀਤੇ ਤੇ ਡੇਰਾ ਬਾਬਾ ਨਾਨਕ ਗੁਰਦੁਆਰੇ 'ਚ ਸੁਖਮਨੀ ਸਾਹਿਬ ਦੇ ਪਾਠ ਮੌਕੇ ਹਾਜ਼ਰੀ ਵੀ ਭਰੀ।
ਸੰਨੀ ਨੇ ਬੀਤੇ ਦਿਨ ਡੇਰਾ ਬਾਬਾ ਨਾਨਕ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ।
ਫ਼ਿਲਮੀ ਸਟਾਰ ਸੰਨੀ ਦਿਓਲ ਲਗਾਤਾਰ ਦੂਜੇ ਦਿਨ ਆਪਣੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ।