Weird News: ਅੱਜਕੱਲ੍ਹ ਅਕਸਰ ਸੋਸ਼ਲ ਮੀਡੀਆ ਉੱਪਰ ਅਜੀਬੋ-ਗਰੀਬ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਇਸ ਦੌਰਾਨ ਲੋਕਾਂ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸ ਵਿਚਾਲੇ ਉੱਤਰ ਪ੍ਰਦੇਸ਼ ਦੇ ਮਹੋਬਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਚਰਖਾੜੀ ਦੇ ਵਿਧਾਇਕ ਬ੍ਰਜਭੂਸ਼ਣ ਰਾਜਪੂਤ ਨਾਲ ਇੱਕ ਅਜੀਬ ਘਟਨਾ ਵਾਪਰੀ ਹੈ। ਇਕ ਵੋਟਰ ਨੇ ਉਨ੍ਹਾਂ ਤੋਂ ਅਜਿਹੀ ਮੰਗ ਕੀਤੀ ਕਿ ਜਿਸ ਨੂੰ ਸੁਣ ਹਰ ਕੋਈ ਹੈਰਾਨ ਰਹਿ ਗਿਆ। ਫਿਰ ਉਸ ਨੂੰ ਦਿਲਾਸਾ ਦਿੱਤਾ ਅਤੇ ਮਦਦ ਦਾ ਭਰੋਸਾ ਵੀ ਦਿੱਤਾ।


ਦਰਅਸਲ, ਇਹ ਇੱਕ ਅਜਿਹੀ ਮੰਗ ਸੀ, ਇਸ ਵਿੱਚ ਵੋਟਰ ਨੇ ਵਿਧਾਇਕ ਨੂੰ ਕਿਹਾ ਕਿ ਉਸ ਨੇ ਚੋਣਾਂ ਵਿੱਚ ਉਨ੍ਹਾਂ ਨੂੰ ਵੋਟ ਪਾਈ ਸੀ, ਜਿਸ ਕਾਰਨ ਉਹ ਚੋਣ ਜਿੱਤੇ ਹਨ। ਇਸ ਲਈ ਹੁਣ ਉਹ ਵੋਟਰ ਦਾ ਵਿਆਹ ਕਰਵਾਉਣ। ਇਹ ਘਟਨਾ ਇਕ ਪੈਟਰੋਲ ਪੰਪ ਦੀ ਹੈ। ਵਿਧਾਇਕ ਅਤੇ ਵੋਟਰ ਵਿਚਾਲੇ ਹੋਈ ਇਸ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


Read MOre: Jaggery vs honey: ਗੁੜ ਜਾਂ ਸ਼ਹਿਦ, ਜਾਣੋ ਚੁਟਕੀਆਂ 'ਚ ਭਾਰ ਘਟਾਉਣ ਲਈ ਕਿਹੜਾ ਲਾਹੇਵੰਦ ?



ਜਾਣਕਾਰੀ ਮੁਤਾਬਕ ਵਿਧਾਇਕ ਬ੍ਰਜ ਭੂਸ਼ਣ ਰਾਜਪੂਤ ਦੋ ਦਿਨ ਪਹਿਲਾਂ ਆਪਣੀ ਕਾਰ 'ਚ ਪੈਟਰੋਲ ਭਰਵਾਉਣ ਲਈ ਪੈਟਰੋਲ ਪੰਪ 'ਤੇ ਪਹੁੰਚੇ ਸਨ। ਉਥੇ ਪੰਪ 'ਤੇ ਤੈਨਾਤ ਇਕ ਕਰਮਚਾਰੀ ਨੇ ਉਨ੍ਹਾਂ ਦੀ ਕਾਰ 'ਚ ਪੈਟਰੋਲ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਦੂਜਾ ਕਰਮਚਾਰੀ ਵਿਧਾਇਕ ਨੂੰ ਦੇਖ ਕੇ  ਦੌੜਦਾ ਹੋਇਆ ਆਇਆ। ਉਸ ਨੂੰ ਦੇਖ ਕੇ ਵਿਧਾਇਕ ਨੂੰ ਲੱਗਾ ਕਿ ਉਹ ਕਿਸੇ ਮੁਸੀਬਤ ਵਿਚ ਹੋਵੇਗਾ ਅਤੇ ਸ਼ਿਕਾਇਤ ਕਰਨ ਆ ਰਿਹਾ ਹੈ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਰਮਚਾਰੀ ਨੂੰ ਆਪਣੇ ਨੇੜੇ ਆਉਣ ਦਿੱਤਾ।


ਭਾਸ਼ਣ ਯਾਦ ਕਰਵਾ ਕੇ ਰੱਖੀ ਅਜਿਹੀ ਮੰਗ


ਫਿਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਨੇ ਵੋਟ ਪਾ ਕੇ ਉਨ੍ਹਾਂ ਨੂੰ ਚੋਣਾਂ ਜਿੱਤਵਾ ਦਿੱਤੀਆਂ। ਹੁਣ ਜਦੋਂ ਉਹ ਵਿਧਾਇਕ ਬਣ ਗਿਆ ਹੈ ਤਾਂ ਉਸ ਦਾ ਵਿਆਹ ਕਰਵਾ ਦਿਓ। ਇੰਨਾ ਹੀ ਨਹੀਂ ਕਰਮਚਾਰੀ ਨੇ ਕਿਹਾ ਕਿ ਉਹ ਪੜ੍ਹਿਆ ਲਿਖਿਆ ਹੈ, ਪਰ ਉਸ ਨੂੰ ਚੰਗੀ ਨੌਕਰੀ ਨਹੀਂ ਮਿਲ ਰਹੀ। ਨੌਕਰੀ ਨਾ ਮਿਲਣ ਕਾਰਨ ਉਸ ਦਾ ਵਿਆਹ ਨਹੀਂ ਹੋ ਰਿਹਾ। ਇਹ ਸੁਣ ਕੇ ਵਿਧਾਇਕ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਉਸ ਦੇ ਵਿਆਹ ਲਈ ਲੜਕੀ ਲੱਭਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਨੂੰ ਕੋਈ ਲੜਕੀ ਮਿਲਦੀ ਹੈ ਤਾਂ ਉਹ ਉਸ ਦਾ ਵਿਆਹ ਕਰਵਾਉਣ ਵਿਚ ਵੀ ਮਦਦ ਕਰੇਗਾ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ 


ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਹਰ ਸੁੱਖ-ਦੁੱਖ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ ਸੀ। ਇਸ ਵਾਅਦੇ ਕਰਕੇ ਹੀ ਉਸ ਨੂੰ ਵੋਟ ਪਾਈ ਸੀ। ਹੁਣ ਵਿਧਾਇਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਵਾਅਦਾ ਪੂਰਾ ਕਰੇ। ਇਸ ਮੁਲਾਜ਼ਮ ਦੀ ਮੰਗ ਅਜਿਹੀ ਸੀ ਕਿ ਕੁਝ ਸਮੇਂ ਤੱਕ ਵਿਧਾਇਕ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕੀ ਜਵਾਬ ਦੇਣਾ ਹੈ। ਪਰ, ਉਸਨੇ ਬੜੇ ਪਿਆਰ ਨਾਲ ਉਸ ਕਰਮਚਾਰੀ ਨੂੰ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ। ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਮੁਲਾਜ਼ਮ ਦੀ ਵਿਧਾਇਕ ਨਾਲ ਹੋਈ ਗੱਲਬਾਤ ਦੀ ਵੀਡੀਓ ਰਿਕਾਰਡ ਕਰ ਲਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਵਿਧਾਇਕ ਕਰਮਚਾਰੀ ਨਾਲ ਹੱਥ ਮਿਲਾਉਂਦੇ ਹੋਏ ਉਸ ਨੂੰ ਵਿਆਹ ਕਰਵਾਉਣ ਦਾ ਭਰੋਸਾ ਦਿੰਦੇ ਨਜ਼ਰ ਆ ਰਹੇ ਹਨ।