ਜੇਕਰ ਤੁਸੀਂ ਜ਼ਿਆਦਾ ਤਣਾਅ ਲੈਂਦੇ ਹੋ ਤਾਂ ਇਸ ਦਾ ਤੁਹਾਡੀ ਸਮੁੱਚੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਜਦੋਂ ਤਣਾਅ ਵਧਦਾ ਹੈ, ਤਾਂ ਸਰੀਰ ਕਈ ਤਰ੍ਹਾਂ ਦੇ ਹਾਰਮੋਨਸ ਛੱਡਦਾ ਹੈ, ਜੋ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਵਧਾ ਸਕਦੇ ਹਨ। ਭਾਵ ਤਣਾਅ ਦਾ ਸ਼ੂਗਰ ਦੇ ਮਰੀਜ਼ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਦੋਂ ਤੁਸੀਂ ਤਣਾਅ ਵਿੱਚ ਹੁੰਦੇ ਹੋ, ਤਾਂ ਸਰੀਰ ਖੂਨ ਵਿੱਚ ਐਡ੍ਰੇਨਾਲੀਨ ਅਤੇ ਕੋਰਟੀਸੋਲ ਨਾਮਕ ਦੋ ਹਾਰਮੋਨ ਛੱਡਦਾ ਹੈ ਅਤੇ ਤੁਹਾਡੀ ਸਾਹ ਦੀ ਦਰ ਵੱਧ ਜਾਂਦੀ ਹੈ। ਅਜਿਹੇ 'ਚ ਜਦੋਂ ਸਰੀਰ ਇਸ ਨੂੰ ਸਮਝ ਨਹੀਂ ਪਾਉਂਦਾ ਤਾਂ ਬਲੱਡ ਸ਼ੂਗਰ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਹੈ। ਲਗਾਤਾਰ ਤਣਾਅ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ, ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਆਪਣੇ ਤਣਾਅ ਨੂੰ ਕਾਬੂ ਕਰਨਾ ਸਿੱਖੋ।
ਇਹ ਵੀ ਪੜ੍ਹੋ: Covid ਦਾ ਸ਼ਿਕਾਰ ਹੋਏ ਸੀ ਤਾਂ ਇਦਾਂ ਰੱਖੋ ਆਪਣਾ ਖਿਆਲ, ਹੁਣ ਇਸ ਬਿਮਾਰੀ ਦੀ ਚਪੇਟ 'ਚ ਆ ਰਹੇ ਬੱਚੇ ਅਤੇ ਜਵਾਨ
ਤਣਾਅ ਤੁਹਾਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ। ਜਿਸ ਤਰ੍ਹਾਂ ਤੁਹਾਡਾ ਸਰੀਰ ਤਣਾਅ ਮਹਿਸੂਸ ਕਰਦਾ ਹੈ। ਉਸੇ ਤਰੀਕੇ ਨਾਲ ਪ੍ਰਤੀਕਿਰਿਆ ਕਰਦਾ ਹੈ। ਜਦੋਂ ਟਾਈਪ 2 ਸ਼ੂਗਰ ਵਾਲੇ ਲੋਕ ਮਾਨਸਿਕ ਤਣਾਅ ਮਹਿਸੂਸ ਕਰਦੇ ਹਨ ਤਾਂ ਆਮ ਤੌਰ 'ਤੇ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵੱਧ ਜਾਂਦਾ ਹੈ। ਦੂਜੇ ਪਾਸੇ ਟਾਈਪ 1 ਡਾਇਬਟੀਜ਼ ਵਾਲੇ ਮਰੀਜ਼ ਕੁਝ ਵੱਖਰਾ ਮਹਿਸੂਸ ਕਰ ਸਕਦੇ ਹਨ। ਭਾਵ, ਤਣਾਅ ਦੇ ਕਾਰਨ ਬਲੱਡ ਸ਼ੂਗਰ ਵੱਧ ਸਕਦੀ ਹੈ ਅਤੇ ਕਈ ਵਾਰ ਇਹ ਘਟ ਵੀ ਸਕਦੀ ਹੈ। ਇਹ ਦੋਵੇਂ ਸਥਿਤੀਆਂ ਟਾਈਪ 1 ਅਤੇ ਟਾਈਪ 2 ਸ਼ੂਗਰ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਇਸ ਤੋਂ ਬਚਣ ਲਈ ਪਹਿਲਾਂ ਆਪਣੇ ਤਣਾਅ ਦੇ ਕਾਰਨ ਨੂੰ ਸਮਝੋ। ਉਸ ਸਮੇਂ ਆਪਣੇ ਬਲੱਡ ਸ਼ੂਗਰ ਦੀ ਜਾਂਚ ਕਰਨਾ ਯਕੀਨੀ ਬਣਾਓ। ਉਦਾਹਰਣ ਦੇ ਲਈ, ਕਈ ਵਾਰ ਲੋਕ ਸੋਮਵਾਰ ਨੂੰ ਦਫਤਰ ਵਿੱਚ ਬਹੁਤ ਤਣਾਅ ਮਹਿਸੂਸ ਕਰਦੇ ਹਨ। ਜੇਕਰ ਤੁਹਾਡੇ ਨਾਲ ਵੀ ਇਦਾਂ ਹੀ ਹੁੰਦਾ ਹੈ। ਇਸ ਲਈ ਉਸ ਦਿਨ ਆਪਣੀ ਬਲੱਡ ਸ਼ੂਗਰ ਨੂੰ ਟ੍ਰੈਕ ਕਰੋ। ਤਣਾਅ ਘਟਾਉਣ ਦੀ ਕੋਸ਼ਿਸ਼ ਕਰੋ। ਇਸ ਪੈਟਰਨ ਨੂੰ ਕੁਝ ਹਫ਼ਤਿਆਂ ਲਈ ਲਗਾਤਾਰ ਚੈੱਕ ਕਰੋ ਅਤੇ ਇਸਨੂੰ ਖਤਮ ਕਰਨ ਜਾਂ ਘਟਾਉਣ ਦੀ ਕੋਸ਼ਿਸ਼ ਕਰੋ।
ਇਹ ਵੀ ਪੜ੍ਹੋ: Stomach Cancer: ਪੇਟ ਦਾ ਕੈਂਸਰ ਹੋਣ 'ਤੇ ਸਰੀਰ 'ਚ ਹੁੰਦੇ ਆਹ ਬਦਲਾਅ, ਇਦਾਂ ਹੁੰਦੀ ਪਛਾਣ
ਇਦਾਂ ਪਛਾਣੋ ਕੀ ਤੁਸੀਂ ਤਣਾਅ ਵਿੱਚ ਹੋ?
ਸਿਰ ਦਰਦ
ਮਾਸਪੇਸ਼ੀ ਦਰਦ ਜਾਂ ਤਣਾਅ
ਬਹੁਤ ਜ਼ਿਆਦਾ ਜਾਂ ਬਹੁਤ ਘੱਟ ਸੌਣਾ
ਥਕਾਵਟ ਮਹਿਸੂਸ ਕਰਨਾ
ਚਿੜਚਿੜਾਪਨ
ਉਦਾਸੀ
ਬੇਚੈਨੀ
ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ
ਬਹੁਤ ਜ਼ਿਆਦਾ ਜਾਂ ਬਹੁਤ ਘੱਟ ਖਾਣਾ
ਬਹੁਤ ਜ਼ਿਆਦਾ ਸ਼ਰਾਬ ਪੀਣਾ ਅਤੇ ਸਮੋਕਿੰਗ ਕਰਨਾ
ਤਣਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਲਈ, ਵਿਅਕਤੀ ਨੂੰ ਨਿਯਮਿਤ ਤੌਰ 'ਤੇ ਕਸਰਤ ਕਰਨ ਦੀ ਲੋੜ ਹੁੰਦੀ ਹੈ। ਯੋਗ ਜਾਂ ਤਾਈ ਚੀ ਵਰਗੀਆਂ ਕਸਰਤਾਂ ਤਣਾਅ ਨੂੰ ਘਟਾਉਣ ਵਿੱਚ ਬਹੁਤ ਮਦਦ ਕਰਦੀਆਂ ਹਨ। ਕਿਸੇ ਵੀ ਤਣਾਅਪੂਰਨ ਸਥਿਤੀ ਤੋਂ ਬਚੋ, ਧਿਆਨ ਦੇਣ ਵਾਲੀਆਂ ਤਕਨੀਕਾਂ ਦੀ ਵਰਤੋਂ ਕਰੋ ਜਿਵੇਂ ਕਿ ਮੈਡੀਟੇਸ਼ਨ ਅਤੇ ਸਭ ਤੋਂ ਮਹੱਤਵਪੂਰਨ ਕੈਫੀਨ ਦੇ ਸੇਵਨ ਨੂੰ ਘਟਾਓ। ਜੇਕਰ ਕੁਝ ਵੀ ਕੰਮ ਨਾ ਆਵੇ, ਤਾਂ ਤੁਹਾਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰਨੀ ਚਾਹੀਦੀ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।