ਹੁਣ ਗਰਮੀਆਂ ਵਿੱਚ ਵੀ ਨਹੀਂ ਪਿਘਲੇਗੀ ਆਈਸਕ੍ਰੀਮ, ਇਹ ਹੈ ਰਾਜ਼
ਏਬੀਪੀ ਸਾਂਝਾ | 31 Mar 2018 05:40 PM (IST)
ਨਵੀਂ ਦਿੱਲੀ: ਆਈਸਕ੍ਰੀਮ ਗਰਮੀਆਂ ਵਿੱਚ ਬਹੁਤ ਜਲਦੀ ਪਿਘਲ ਜਾਂਦੀ ਹੈ। ਇਸ ਦੇ ਹੱਲ ਲਈ ਵਿਗਿਆਨੀਆਂ ਨੇ ਇੱਕ ਅਜਿਹੇ ਸੀਕ੍ਰੇਟ ਦਾ ਪਤਾ ਲਾਇਆ ਹੈ ਜਿਸ ਨਾਲ ਆਈਸਕ੍ਰੀਮ ਜਲਦੀ ਨਹੀਂ ਪਿਘਲੇਗੀ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਹ ਸੀਕ੍ਰੇਟ ਹੈ ਕੀ। ਕੋਲੰਬੀਆ ਯੂਨੀਵਰਸਿਟੀ ਦੇ ਕੈਨੇਡੀਅਨ ਰਿਸਰਚਰ ਨੇ ਇੱਕ ਅਜਿਹਾ ਤਰੀਕਾ ਲੱਭਿਆ ਹੈ ਜਿਸ ਨਾਲ ਆਈਸਕ੍ਰੀਮ ਹੌਲੀ-ਹੌਲੀ ਪਿਘਲੇਗੀ। ਰਿਸਰਚ ਵਿੱਚ ਪਤਾ ਲੱਗਿਆ ਕਿ ਕੇਲੇ ਦੇ ਪੇੜ ਵਿੱਚ ਮਿਲਣ ਵਾਲੇ ਵਾਲਰ ਸੈਲੂਲੋਜ਼ ਫਾਇਬਰ ਆਇਸਕ੍ਰੀਮ ਨੂੰ ਪਿਘਲਣ ਤੋਂ ਰੋਕ ਸਕਦਾ ਹੈ। ਇੰਨਾ ਹੀ ਨਹੀਂ ਇਹ ਆਈਸਕ੍ਰੀਮ ਨੂੰ ਖਰਾਬ ਹੋਣ ਤੋਂ ਵੀ ਬਚਾਉਂਦੀ ਹੈ। ਇਸ ਫਾਇਬਰ ਨਾਲ ਹੁਣ ਆਈਸਕ੍ਰੀਮ ਦੀ ਕ੍ਰੀਮ ਅਤੇ ਉਸ ਦੇ ਡਿਜ਼ਾਇਨ ਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ ਹੈ। ਰਿਸਰਚ ਦੇ ਮੁਖੀ ਰੌਬਿਨ ਗੈਲੇਗੋ ਦਾ ਕਹਿਣਾ ਹੈ ਕਿ ਇੱਕ ਕੇਲੇ ਦੇ ਪੇੜ ਤੋਂ ਨਿਕਲਣ ਵਾਲੇ ਸੈਲਯੂਲੋਜ਼ ਨੈਨੋ ਫਾਇਬਰਜ਼ ਨਾਲ ਭਰਿਆ ਹੁੰਦਾ ਹੈ। ਇਸ ਫਾਇਬਰ ਦਾ ਇਸਤੇਮਾਲ ਆਇਸਕ੍ਰੀਮ ਨੂੰ ਵਧੀਆ ਬਣਾਉਣ ਲਈ ਹੋ ਸਕਦਾ ਹੈ। ਇਸ ਦੀ ਮੋਟੀ ਪਰਤ ਆਇਸਕ੍ਰੀਮ ਨੂੰ ਹੋਰ ਸੁਆਦਲਾ ਬਣਾਉਂਦੀ ਹੈ। ਇਸ ਨਾਲ ਆਈਸਕ੍ਰੀਮ ਲੰਮੇ ਟਾਇਮ ਤੱਕ ਪਿਘਲੇਗੀ ਵੀ ਨਹੀਂ।