ਨਵੀਂ ਦਿੱਲੀ: ਮੋਬਾਇਲ ਦੀ ਦੁਨੀਆ ਵਿੱਚ ਇੱਕ ਨਵੀਂ ਐਪਲੀਕੇਸ਼ਨ ਆਈ ਹੈ ਜਿਹੜੀ ਕਿ ਸੋਸ਼ਲ ਮੀਡੀਆ ਪਲੇਟਫਾਰਮ WhatsApp ਦੇ ਸਟੇਟਸ ਫੀਚਰ ਦਾ ਇਸਤੇਮਾਲ ਕਰ ਕੇ ਲੋਕਾਂ ਨੂੰ ਦੱਸੇਗਾ ਕਿ ਉਨ੍ਹਾਂ ਨਾਲ ਜੁੜੇ ਲੋਕਾਂ ਨੇ ਕਿੰਨੀ ਵਾਰ ਵ੍ਹੱਟਸਐਪ ਦਾ ਇਸਤੇਮਾਲ ਕੀਤਾ ਤੇ ਉਹ ਰੋਜ਼ਾਨਾ ਕਿਸ ਵੇਲੇ ਸੌਂਦੇ ਹਨ।


ਇਸ ਐਪ ਦੇ ਕਈ ਫੀਚਰਜ਼ ਇਸ ਨੂੰ ਖਤਰਨਾਕ ਬਣਾ ਰਹੇ ਹਨ। ਚੈਟਵਾਚ ਵ੍ਹੱਟਸਐਪ ਆਨਲਾਈਨ ਜਾਂ ਆਫਲਾਈਨ ਸਟੇਟਸ ਫੀਚਰ ਦਾ ਫਾਇਦਾ ਲੈਂਦੇ ਹਨ। ਇਸ ਨਾਲ ਤੁਹਾਡੇ ਕੌਨਟੈਕਸ ਪਰਸਨ ਨੂੰ ਤੁਹਾਡੀ ਵੀਜ਼ੀਬਿਲਿਟੀ ਬਾਰੇ ਜਾਣਕਾਰੀ ਮਿਲਦੀ ਹੈ।

ਟੈਕ ਕੰਪਨੀ 'ਲਾਇਫ ਹੈਕਰ' ਮੁਤਾਬਿਕ ਐਪ ਤੁਹਾਨੂੰ ਦੱਸੇਗਾ ਕਿ ਤੁਹਾਡਾ ਦੋਸਤ ਕਿੰਨੀ ਵਾਰ ਆਨਲਾਈਨ ਹੋਇਆ। ਉਹ ਕਿਸ ਵੇਲੇ ਸੁੱਤਾ ਅਤੇ ਕਦੋਂ ਜਾਗ ਗਿਆ। ਹੁਣ ਸਾਹਮਣੇ ਆ ਰਿਹਾ ਹੈ ਕਿ ਇਹ ਤਾਂ ਪ੍ਰਾਈਵੇਸੀ ਲੀਕੇਜ ਦਾ ਹੀ ਮਸਲਾ ਹੈ। ਵ੍ਹੱਟਸਐਪ ਵੀ ਫੇਸਬੁੱਕ ਦੀ ਕੰਪਨੀ ਹੈ ਜਿਹੜੀ ਕਿ ਹੁਣ ਵਿਵਾਦਾਂ ਵਿੱਚ ਹੈ।

ਉਮੀਦ ਹੈ ਕਿ ਵ੍ਹੱਟਸਐਪ ਜਲਦ ਹੀ ਇਸ ਐਪ ਨੂੰ ਬਲਾਕ ਕਰ ਦੇਵੇਗਾ ਤਾਂ ਜੋ ਲੋਕਾਂ ਦੀ ਜਾਣਕਾਰੀ ਲੀਕ ਹੋਣ ਤੋਂ ਬਚਾਈ ਜਾ ਸਕੇ। ਹੁਣ ਇਸ ਨੂੰ ਐੱਪਲ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਇਹ ਐਪ ਹੁਣ ਸਿਰਫ ਪਲੇ ਸਟੋਰ 'ਤੇ ਮੌਜੂਦ ਹੈ। ਇਸ ਨੂੰ ਬਨਾਉਣ ਵਾਲੇ ਇਸ ਨੂੰ ਅਪਡੇਟ ਕਰਨ ਵਿੱਚ ਵੀ ਲੱਗੇ ਹਨ।