ਨਵੀਂ ਦਿੱਲੀ: ਟੈਲੀਕਾਮ ਰੈਗੁਲੇਟਰੀ ਦੀ ਰਿਪੋਰਟ ਮੁਤਾਬਕ ਜਨਵਰੀ ਮਹੀਨੇ ਵਿੱਚ ਐਵਰੇਜ ਡਾਉਨਲੋਡ ਸਪੀਡ ਦੇ ਲਿਹਾਜ਼ ਨਾਲ ਰਿਲਾਇੰਸ ਜੀਓ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ ਹੈ। ਇਸ ਦੌਰਾਨ ਜੀਓ ਦੇ ਨੈੱਟਵਰਕ 'ਤੇ ਐਵਰੇਜ ਡਾਉਨਲੋਡ ਸਪੀਡ 21.3 ਐਮਬੀਪੀਐਸ ਦਰਜ ਕੀਤੀ ਗਈ।
ਟਰਾਈ ਦੇ ਮਾਈਸਪੀਡ ਪੋਰਟਲ 'ਤੇ ਅੰਕੜਿਆਂ ਮੁਤਾਬਕ ਇਸ ਮਹੀਨੇ ਰਿਲਾਇੰਸ ਜੀਓ ਦੇ ਨੈੱਟਵਰਕ 'ਤੇ ਐਵਰੇਜ ਡਾਉਨਲੋਡ ਸਪੀਡ ਸਾਰਿਆਂ ਨਾਲੋਂ ਵੱਧ ਰਹੀ। ਇਸ ਦੌਰਾਨ ਭਾਰਤੀ ਏਅਰਟੈਲ ਦੇ ਨੈੱਟਵਰਕ 'ਤੇ ਔਸਤ 4ਜੀ ਡਾਉਨਲੋਡ ਸਪੀਡ 8.8 ਐਮਬੀਪੀਐਸ ਰਹੀ। ਇਸੇ ਦੌਰਾਨ ਵੋਡਾਫੋਨ ਤੇ ਆਈਡੀਆ ਲਈ ਔਸਤ ਸਪੀਡ 7.2 ਐਮਬੀਪੀਐਸ ਤੇ 6.8 ਐਮਬੀਪੀਐਸ ਦਰਜ ਕੀਤੀ ਗਈ।
ਜਨਵਰੀ ਵਿੱਚ 4ਜੀ ਅਪਲੋਡ ਸਪੀਡ ਦੇ ਮਾਮਲੇ ਵਿੱਚ ਆਈਡੀਆ ਅੱਗੇ ਰਿਹਾ। ਇਸ ਦੌਰਾਨ ਉਸ ਦੀ ਔਸਤ ਸਪੀਡ ਅਪਲੋਡ 6.9 ਐਮਬੀਪੀਐਸ ਸੀ। ਇਸ ਵਿੱਚ 5.5 ਐਮਬੀਪੀਐਸ ਅਪਲੋਡ ਸਪੀਡ ਦੇ ਨਾਲ ਵੋਡਾਫੋਨ ਦੂਜੇ, 4.5 ਐਮਬੀਪੀਐਸ ਦੇ ਨਾਲ ਜਿਓ ਤੀਜ ਅਤੇ 3.9 ਦੀ ਸਪੀਡ ਨਾਲ ਏਅਰਟੈਲ ਚੌਥੇ ਨੰਬਰ 'ਤੇ ਰਿਹਾ।