ਨਵੀਂ ਦਿੱਲੀ: HMD ਗਲੋਬਲ ਨੇ ਭਾਰਤ ਵਿੱਚ ਨੋਕੀਆ ਦਾ ਸਭ ਤੋਂ ਸਸਤਾ ਇੰਡ੍ਰਾਇਡ ਸਮਾਰਟਫੋਨ ਨੋਕੀਆ-1 ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇੰਡ੍ਰਾਇਡ ਓਰੀਓ (ਗੋ ਐਡੀਸ਼ਨ) ਵਾਲਾ ਇਹ ਸਮਾਰਟਫੋਨ ਭਾਰਤ ਵਿੱਚ ਨੋਕੀਆ-1 ਦੀ ਕੀਮਤ ਭਾਰਤ ਵਿੱਚ 5499 ਰੁਪਏ ਰੱਖੀ ਗਈ ਹੈ। ਇਹ ਪੂਰ ਮੁਲਕ ਦੇ ਸਮਾਰਟਫੋਨ ਸਟੋਰਜ਼ ਤੋਂ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ 'ਤੇ 2200 ਰੁਪਏ ਦਾ ਕੈਸ਼ਬੈਕ ਦਾ ਫਾਇਦਾ ਲੈ ਕੇ ਇਸ ਨੂੰ ਸਿਰਫ 3299 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

ਰਿਲਾਇੰਸ ਜੀਓ ਨੇ ਨੋਕੀਆ ਫੋਨਜ਼ 'ਤੇ 2200 ਰੁਪਏ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਜੀਓ ਦੇ ਪ੍ਰਾਈਮ ਮੈਂਬਰ ਨੋਕੀਆ-1 'ਤੇ 2200 ਰੁਪਏ ਦਾ ਕੈਸ਼ਬੈਕ ਲੈ ਸਕਣਗੇ। ਇਹ ਕੈਸ਼ਬੈਕ 50 ਰੁਪਏ ਦੇ ਕੁੱਲ 44 ਕੂਪਨ ਦੇ ਰੂਪ ਵਿੱਚ ਮਿਲੇਗਾ। ਇਹ ਕੂਪਨ MyJio ਐਪ ਵਿੱਚ ਮਿਲਣਗੇ ਜਿਸ ਨੂੰ ਰੀਚਾਰਜ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਹ ਆਫਰ ਲੈਣ ਲਈ ਨੋਕੀਆ-1 ਸਮਾਰਟਫੋਨ 31 ਮਾਰਚ ਤੱਕ ਖਰੀਦਣ ਪਵੇਗਾ।

ਇਹ ਸਮਾਰਟਫੋਨ ਖਰੀਦਣ ਵਾਲਿਆਂ ਨੂੰ ਜੀਓ 60 ਜੀਬੀ ਡਾਟਾ ਵੀ ਦੇਵੇਗਾ। ਹਰ ਰੀਚਾਰਜ 'ਤੇ 10 ਜੀਬੀ ਡਾਟਾ ਐਡੀਸ਼ਨਲ ਦਿੱਤਾ ਜਾਵੇਗਾ। ਇਸ ਸਮਾਰਟਫੋਨ ਵਿੱਚ 4.5 ਇੰਚ ਦੀ ਸਕਰੀਨ ਹੈ। ਇਸ ਵਿੱਚ ਇੱਕ ਜੀਬੀ ਰੈਮ ਹੈ। ਪੰਜ ਮੈਗਾਪਿਕਸਲ ਕੈਮਰੇ ਦੇ ਨਾਲ ਐਲਈਡੀ ਫਲੈਸ਼ ਲਾਈਟ ਵੀ ਹੈ। ਸੈਲਫੀ ਲੈਣ ਲਈ 2 ਮੈਗਾਪਿਕਸਲ ਦਾ ਕੈਮਰਾ ਹੈ। ਬੈਟਰੀ ਇਸ ਦੀ 2150 ਐਮਏਐਚ ਦੀ ਹੈ।