ਨਵੀਂ ਦਿੱਲੀ: ਸੈਮਸੰਗ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਸੈਮਸੰਗ ਗਲੈਕਸੀ ਜੇ7 ਪ੍ਰਾਈਮ 2 ਸਮਾਰਟਫੋਨ ਦੀ ਵਿਕਰੀ ਭਾਰਤ 'ਚ ਸ਼ੁਰੂ ਹੋ ਗਈ ਹੈ। ਇਸ ਫੋਨ ਨੂੰ ਪਿਛਲੇ ਹਫਤੇ ਲਾਂਚ ਕੀਤਾ ਗਿਆ ਸੀ। ਗਲੈਕਸੀ ਜੇ7 ਪ੍ਰਾਈਮ ਦੇ ਅਪਗ੍ਰੇਡ ਵੈਰੀਐਂਟ ਨੂੰ ਦੇਸ਼ ਭਰ ਦੇ ਆਫਲਾਈਨ ਸਟੋਰ 'ਚ 28 ਮਾਰਚ ਤੋਂ ਉਪਲੱਬਧ ਕਰ ਦਿੱਤਾ ਗਿਆ ਹੈ। ਇਸ ਫੋਨ ਦੀ ਵਿਕਰੀ ਸੈਮਸੰਗ ਦੀ ਵੈੱਬਸਾਈਟ 'ਤੇ ਵੀ ਸ਼ੁਰੂ ਹੋਵੇਗੀ।
ਇਸ ਸਮਾਰਟਫੋਨ ਦੀ ਵੱਡੀ ਖਾਸੀਅਤ ਔਕਟਾ-ਕੋਰ ਐਕਸੀਨੌਸ 7 ਸੀਰੀਜ਼ ਚਿੱਪਸੈੱਟ ਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ ਫਰੰਟ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਹੈ। ਇਸ ਤੋਂ ਇਲਾਵਾ ਸੈਮਸੰਗ ਪੇ ਮਿੰਨੀ ਵੀ ਮਿਲੇਗਾ। ਇਹ ਯੂਨਾਈਟਡ ਪੇਮੈਂਟਸ ਤੇ ਹੋਰ ਈ-ਵਾਲੇਟ ਦੇ ਲਈ ਪਲੇਟਫਾਰਮ ਹੈ। ਇਹ ਸਮਾਰਟਫੋਨ ਬਲੈਕ ਤੇ ਗੋਲਡ ਰੰਗ 'ਚ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਦੀ ਕੀਮਤ 13,990 ਰੁਪਏ ਹੈ।
ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐਚਡੀ (1080x1920 ਪਿਕਸਲ) ਡਿਸਪੇਲਅ ਹੈ। ਫੋਨ ਐਂਡ੍ਰਾਇਡ 'ਤੇ ਚੱਲਦਾ ਹੈ ਤੇ 1.6 ਗੀਗਾਹਟਰਜ਼ ਔਕਟਾ-ਕੋਰ ਐਕਸੀਨਾਸ 7 ਸੀਰੀਜ਼ ਪ੍ਰੋਸੈਸਰ ਦੇ ਨਾਲ 3 ਜੀਬੀ ਰੈਮ ਹੈ। ਇਸ ਤੋਂ ਇਲਾਵਾ ਐਫ/1.9 ਅਪਰਚਰ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 13 ਮੈਗਾਪਿਕਸਲ ਫਰੰਟ ਕੈਮਰਾ, 32 ਜੀਬੀ ਰੈਮ, 256 ਜੀਬੀ ਤੱਕ ਮਾਈਕ੍ਰੋ ਐਸਡੀ ਕਾਰਡ, 3300 ਐਮਏਐਚ ਦੀ ਬੈਟਰੀ, ਡਾਈਮੈਂਸ਼ਨ 151.7x75x8 ਮਿਲੀਮੀਟਰ, ਵਜ਼ਨ 170 ਗ੍ਰਾਮ, ਵਾਈ-ਫਾਈ 802.11 ਬੀ/ਜੀ/ਐਨ, ਜੀਪੀਐਸ., ਬਲੁਟੂੱਥ 4.1 ਹੈੱਡਫੋਨ, 3ਜੀ ਤੇ 4ਜੀ ਸ਼ਾਮਿਲ ਹੈ। ਹੈਂਡਸੈੱਟ 'ਚ ਐਕਸੇਲੋਰੋਮੀਟਰ ਤੇ ਪ੍ਰਾਕਿਸਮਿਟੀ ਸੈਂਸਰ ਦਿੱਤੇ ਗਏ ਹਨ।