ਨਵੀਂ ਦਿੱਲੀ: ਜੇ ਤੁਸੀਂ ਹਵਾਈ ਯਾਤਰਾ ਕਰਨੀ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਮੌਕਾ ਹੈ। ਇੱਕ ਮਸ਼ਹੂਰ ਏਅਰ ਲਾਈਨ ਕੰਪਨੀ ਏਅਰ ਏਸ਼ੀਆ ਨੇ ਆਪਣੇ ਗਾਹਕਾਂ ਨੂੰ ਬੇਮਿਸਾਲ ਆਫ਼ਰ ਦਿੱਤਾ ਹੈ। ਇਸ ਤਹਿਤ ਜੇਕਰ ਤੁਸੀਂ 26 ਮਾਰਚ ਤੋਂ 1 ਅਪ੍ਰੈਲ ਵਿਚਾਲੇ ਏਅਰ ਏਸ਼ੀਆ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਤੋਂ ਟਿਕਟ ਬੁੱਕ ਕਰੋਗੇ ਤਾਂ ਤੁਸੀਂ 850 ਰੁਪਏ ਵਿੱਚ ਹਵਾਈ ਸਫਰ ਕਰ ਸਕਦੇ ਹੋ।


ਪੇਸ਼ਕਸ਼ ਰਾਹੀਂ ਮਹਿਜ਼ 850 ਰੁਪਏ ਵਿੱਚ ਡੋਮੈਸਟਿਕ ਫਲਾਈਟ ਤੇ 1,999 ਰੁਪਏ ਵਿੱਚ ਅੰਤਰਰਾਸ਼ਟਰੀ ਫਲਾਈਟ ਟਿਕਟ ਉਪਲਬਧ ਹੈ। ਏਅਰ ਏਸ਼ੀਆ ਅਨੁਸਾਰ ਇਹ ਪੇਸ਼ਕਸ਼ ਉਨ੍ਹਾਂ ਗਾਹਕਾਂ ਲਈ ਹੈ ਜੋ 1 ਅਕਤੂਬਰ, 2018 ਤੋਂ 28 ਮਈ, 2019 ਵਿਚਾਲੇ ਸਫਰ ਕਰਨਗੇ। ਤੁਸੀਂ 1,999 ਰੁਪਏ ਵਿੱਚ ਕੁਆਲਾਲੰਪੁਰ, ਬੈਂਕਾਕ, ਫੁਕੇਟ ਤੇ ਮੈਲਬਰਨ ਦੀ ਟਿਕਟ ਲੈ ਸਕਦੇ ਹੋ।

ਭਾਰਤ ਵਿੱਚ ਬੰਗਲੌਰ, ਰਾਂਚੀ, ਨਾਗਪੁਰ, ਜੈਪੁਰ, ਕੋਚੀ, ਹੈਦਰਾਬਾਦ, ਕੋਲਕਾਤਾ, ਇੰਦੌਰ, ਚੇਨਈ, ਭੁਵਨੇਸ਼ਵਰ, ਵਿਸਾਖਾਪਟਨਮ ਤੇ ਗੁਵਾਹਾਟੀ ਦੀ ਟਿਕਟ ਪ੍ਰਾਪਤ ਕਰ ਸਕਦੇ ਹੋ। ਇਹ ਆਫ਼ਰ ਸਿਰਫ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਤੁਸੀਂ ਆਪਣੀ ਟਿਕਟ ਏਅਰ ਏਸ਼ੀਆ ਡਾਟ ਕਾਮ ਜਾਂ ਏਅਰਏਸ਼ੀਆ ਦੇ ਮੋਬਾਈਲ ਐਪ ਰਾਹੀਂ ਟਿਕਟ ਬੁੱਕ ਕਰੋਗੇ।