Election Results 2024
(Source: ECI/ABP News/ABP Majha)
ਇੱਕ ਅਜਿਹਾ ਦੇਸ਼ ਜਿੱਥੇ ਸਾਲ ਦੇ 13 ਮਹੀਨੇ, ਅਜੇ ਵੀ ਚੱਲ ਰਿਹਾ ਸਾਲ 2013
ਇਥੋਪੀਆਈ ਕੈਲੰਡਰ 'ਚ ਇੱਕ ਸਾਲ 'ਚ 13 ਮਹੀਨੇ ਹੁੰਦੇ ਹਨ। ਇਥੋਪੀਆ ਦਾ ਨਵਾਂ ਸਾਲ 10 ਜਾਂ 11 ਸਤੰਬਰ ਨੂੰ ਸ਼ੁਰੂ ਹੁੰਦਾ ਹੈ। 12 ਮਹੀਨਿਆਂ 'ਚ ਹਰ ਮਹੀਨੇ 'ਚ 30 ਦਿਨ ਹੁੰਦੇ ਹਨ। ਆਖਰੀ ਮਹੀਨੇ ਨੂੰ ਪੈਗੁਮੇ ਕਿਹਾ ਜਾਂਦਾ ਹੈ, ਜਿਸ 'ਚ ਸਿਰਫ ਪੰਜ ਜਾਂ ਛੇ ਦਿਨ ਆਉਂਦੇ ਹਨ। ਇਹ ਮਹੀਨਾ ਉਨ੍ਹਾਂ ਦਿਨਾਂ ਨੂੰ ਜੋੜ ਕੇ ਬਣਾਇਆ ਗਿਆ ਹੈ ਜਿਨ੍ਹਾਂ ਦੀ ਸਾਲ 'ਚ ਗਿਣਤੀ ਨਹੀਂ ਹੁੰਦੀ।
Download ABP Live App and Watch All Latest Videos
View In Appਵਿਸ਼ਵ 'ਚ ਪਹਿਲਾਂ ਜੂਲੀਅਨ ਕੈਲੰਡਰ ਦੀ ਵਰਤੋਂ ਕੀਤੀ ਜਾਂਦੀ ਸੀ। ਫੇਰ 1582 'ਚ ਗ੍ਰੇਗੋਰਿਅਨ ਕਲੰਡਰ ਸ਼ੁਰੂ ਹੋਇਆ। ਹਰ ਇੱਕ ਨੇ ਇਸ ਕੈਲੰਡਰ ਨੂੰ ਅਪਣਾਇਆ ਪਰ ਕੁਝ ਦੇਸ਼ ਇਸ ਦੇ ਵਿਰੁੱਧ ਸੀ। ਇਥੋਪੀਆ ਵੀ ਇਸ ਕੈਲੰਡਰ ਦਾ ਵਿਰੋਧ ਕਰਦੀ ਸੀ। ਦੱਸ ਦੇਈਏ ਕਿ ਇਥੋਪੀਆ 'ਚ ਇਥੋਪੀਅਨ ਕੈਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ।
ਸ਼ਹਿਰਾਂ ਦੀ ਜਾਣਕਾਰੀ: ਅਦੀਸ ਅਬਾਬਾ- ਇਥੋਪੀਆ ਦੀ ਰਾਜਧਾਨੀ ਤੇ ਅਫਰੀਕਾ 'ਚ ਖਰੀਦਦਾਰੀ ਤੇ ਵਪਾਰ ਲਈ ਸਭ ਤੋਂ ਵੱਡੇ ਸ਼ਹਿਰਾਂ ਚੋਂ ਇੱਕ ਹੈ। ਐਡਾਮਾ-ਅਦੀਸ ਦੇ ਨੇੜੇ ਪ੍ਰਸਿੱਧ ਸ਼ਹਿਰ, ਦਿਰ ਦਾਵਾ ਦੂਜਾ ਸਭ ਤੋਂ ਵੱਡਾ ਸ਼ਹਿਰ, ਗੌਂਡਰ 17 ਵੀਂ ਤੇ 18 ਵੀਂ ਸਦੀ ਦੌਰਾਨ ਇਥੋਪੀਆ ਦੀ ਪ੍ਰਾਚੀਨ ਰਾਜਧਾਨੀ, ਹਰਾਰ-ਦਿਰ ਦਵਾਦੇ ਨੇੜੇ ਪ੍ਰਾਚੀਨ ਕੰਥ ਵਾਲਾ ਸ਼ਹਿਰ ਹੈ।
ਭਾਸ਼ਾ: ਇਸ ਦੇ ਉੱਤਰ 'ਚ ਏਰੀਟਰੀਆ, ਉੱਤਰ-ਪੂਰਬ 'ਚ ਜਾਇਬੂਤੀ ਦੁਆਰਾ, ਪੂਰਬ 'ਚ ਸੋਮਾਲੀਆ, ਦੱਖਣ 'ਚ ਕੀਨੀਆ, ਤੇ ਪੱਛਮ ਵੱਲ ਸੁਡਾਨ ਹੈ। ਅਮਹਾਰੀਕ, ਇਥੋਪੀਆ ਦੀ ਅਧਿਕਾਰਤ ਭਾਸ਼ਾ ਹੈ। ਜਦਕਿ ਅੰਗਰੇਜ਼ੀ, ਇਤਾਲਵੀ, ਫ੍ਰੈਂਚ ਤੇ ਅਰਬੀ ਵਿਆਪਕ ਤੌਰ 'ਤੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ। ਇਸ ਦੇ ਵੱਡੇ ਸ਼ਹਿਰਾਂ ਤੇ ਕਸਬਿਆਂ ਦੇ ਬਾਹਰਲੇ ਖੇਤਰਾਂ 'ਚ ਦੇਸੀ ਭਾਸ਼ਾ ਬੋਲੀ ਜਾਂਦੀ ਹੈ। ਇਨ੍ਹਾਂ ਚੋਂ ਸਭ ਤੋਂ ਆਮ ਓਰੋਮਿਨੀਆ ਤੇ ਤ੍ਰਿਗੀਨਿਆ ਹਨ।
ਆਬਾਦੀ: ਵਲਡੋਰਮੀਟਰਸ ਐਸੋਸੀਏਸ਼ਨ ਆਫ਼ ਲੇਟੇਸਟ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਇਥੋਪੀਆ ਦੀ ਮੌਜੂਦਾ ਆਬਾਦੀ ਕਰੀਬ 11.40 ਕਰੋੜ ਹੈ। ਇਥੋਪੀਆ ਉੱਤਰ-ਪੂਰਬੀ ਅਫਰੀਕਾ ਦੇ ਖੇਤਰ 'ਚ ਹੈ, ਜਿਸ ਨੂੰ ਹੌਰਨ ਆਫ਼ ਅਫਰੀਕਾ ਵੀ ਕਿਹਾ ਜਾਂਦਾ ਹੈ। ਇਹ ਅਫਰੀਕਾ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ।
ਇੱਥੇ ਇੱਕ ਸਾਲ 'ਚ 12 ਦੀ ਬਜਾਏ 13 ਮਹੀਨੇ ਹੁੰਦੇ ਹਨ। ਇਸ ਦੇਸ਼ ਦਾ ਨਾਂ ਇਥੋਪੀਆ ਹੈ, ਜਿਸ ਦੀ ਰਾਜਧਾਨੀ ਅਦੀਸ ਅਬਾਬਾ ਹੈ। ਇਥੋਪੀਆ ਅਫਰੀਕਾ ਦਾ ਸਭ ਤੋਂ ਪੁਰਾਣਾ ਸੁਤੰਤਰ ਦੇਸ਼ ਹੈ ਤੇ ਅਰਮੇਨੀਆ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਪੁਰਾਣਾ ਅਧਿਕਾਰਤ ਇਸਾਈ ਦੇਸ਼ ਵੀ।
ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ। ਅਜਿਹੇ 'ਚ ਲੋਕਾਂ ਵਿੱਚ ਵੱਖਰਾ ਹੀ ਉਤਸ਼ਾਹ ਹੁੰਦਾ ਹੈ। ਜਿੱਥੇ ਨਵਾਂ ਸਾਲ 2020 ਭਾਰਤ ਸਣੇ ਦੁਨੀਆ ਭਰ 'ਚ ਮਨਾਇਆ ਗਿਆ। ਉਸੇ ਸਮੇਂ ਇੱਕ ਅਜਿਹਾ ਦੇਸ਼ ਵੀ ਹੈ ਜੋ ਅਜੇ ਵੀ ਸਾਡੇ ਤੋਂ 7 ਸਾਲ 3 ਮਹੀਨੇ ਪਿੱਛੇ ਹੈ। ਇਹ ਉਹ ਦੇਸ਼ ਹੈ ਜਿੱਥੇ ਅਜੇ ਵੀ ਸਾਲ 2013 ਚੱਲ ਰਿਹਾ ਹੈ।
- - - - - - - - - Advertisement - - - - - - - - -