ਭਾਰਤੀ ਅਰਬਪਤੀ ਦੀ ਕੁੜੀ ਨੇ ਯੂਕੇ ਦੀ ਯੂਨੀਵਰਸਿਟੀ ’ਚ ਪੜ੍ਹਨ ਲਈ ਰੱਖਿਆ 12 ਮੈਂਬਰੀ ਸਟਾਫ
ਹਾਲਾਂਕਿ ਸਿਲਵਰ ਸਵੇਨ ਏਜੰਸੀ ਨੇ ਇਸ ’ਤੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। (ਸਾਰੀਆਂ ਤਸਵੀਰਾਂ ਪ੍ਰਤੀਕਾਤਮਕ ਹਨ)
ਇਸ ਨੌਕਰੀ ਲਈ ਸਾਲਾਨਾ 30 ਹਜ਼ਾਰ ਪਾਊਂਡ ਦੀ ਭਗੁਤਾਨ ਕੀਤਾ ਜਾਏਗਾ।
ਇਸ ਐਡ ਵਿੱਚ ਕਿਹਾ ਗਿਆ ਸੀ ਕਿ ਲੜਕੀ ਦਾ ਪਰਿਵਾਰ ਬਹੁਤ ਹੀ ਫਾਰਮਲ ਹੈ ਇਸ ਲਈ ਉਨ੍ਹਾਂ ਨੂੰ ਤਜਰਬੇਕਾਰ ਸਟਾਫ ਚਾਹੀਦਾ ਹੈ।
ਇਸ ਸਬੰਧੀ ਇੱਕ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਨੂੰ ਮੰਨੀ-ਪ੍ਰਮੰਨੀ ਕੰਪਨੀ ਸਿਲਵਰ ਸਵੈਨ ਰਿਕਰੂਟਮੈਂਟ ਏਜੰਸੀ ਜ਼ਰੀਏ ਪੋਸਟ ਕਰਾਇਆ ਗਿਆ ਸੀ।
ਇਸ ਦੇ ਇਲਾਵਾ ਨੌਕਰਾਂ ਨੂੰ ਜਿੱਥੋਂ ਤਕ ਸੰਭਵ ਹੋਏ, ਕੁੜੀ ਲਈ ਦਰਵਾਜ਼ੇ ਖੋਲ੍ਹਣ ਦਾ ਕੰਮ ਵੀ ਕਰਨਾ ਪਏਗਾ।
ਬਟਲਰ ਪੂਰੀ ਟੀਮ ਦੀ ਦੇਖਰੇਖ ਕਰੇਗਾ ਜਦਕਿ ਫੁੱਟਮੈਨ ਖਾਣਾ ਬਣਾਉਣ, ਟੇਬਲ ਤੇ ਘਰ ਦੀ ਸਫ਼ਾਈ ਦਾ ਕੰਮ ਕਰੇਗਾ।
ਉਸ ਨੂੰ ਸਵੇਰੇ ਜਗਾਉਣ ਤੋਂ ਲੈ ਕੇ ਵੋਰਡਰੋਬ ਮੈਨੇਜਮੈਂਟ ਤੇ ਨਿੱਜੀ ਸ਼ਾਪਿੰਗ ਦੀ ਜ਼ਿੰਮੇਵਾਰੀ ਵੀ ਸਟਾਫ ਦੀ ਹੀ ਹੋਏਗੀ।
ਲੜਕੀ ਦੇ ਸਟਾਫ ਵਿੱਚ ਇੱਕ ਪ੍ਰਾਈਵੇਟ ਸ਼ੈੱਫ ਤੇ ਇੱਕ ਡਰਾਈਵਰ ਵੀ ਸ਼ਾਮਲ ਹੈ ਜੋ ਉਸ ਨੂੰ ਰੋਜ਼ ਕਾਲਜ ਤੋਂ ਘਰ ਤੇ ਘਰ ਤੋਂ ਕਾਲਜ ਛੱਡਣ ਜਾਇਆ ਕਰੇਗਾ।
12 ਮੈਂਬਰੀ ਸਟਾਫ ਲੜਕੀ ਦੇ ਘਰੇਲੂ ਕੰਮਕਾਜ ਸਣੇ ਯੂਨੀਵਰਸਿਟੀ ਵਿੱਚ ਅਗਲੇ ਹਫਤੇ ਹੋਣ ਵਾਲੇ ਫਰੈਸ਼ਰਸ ਵੀਕ ਵਿੱਚ ਵੀ ਉਸ ਦੀ ਮਦਦ ਕਰੇਗਾ।
ਰਿਪੋਰਟਾਂ ਮੁਤਾਬਕ ਯੂਨੀਵਰਸਿਟੀ ਵਿੱਚ ਚਾਰ ਸਾਲਾਂ ਦੌਰਾਨ ਪੜ੍ਹਾਈ ਕਰਨ ਲਈ ਅਰਬਪਤੀ ਮਾਪਿਆਂ ਨੇ ਉਸ ਨੂੰ ਬੰਗਲਾ ਵੀ ਖਰੀਦ ਦਿੱਤਾ ਹੈ।
ਲੜਕੀ ਦੇ ਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗਾ।
ਇਸ ਸਟਾਫ ਵਿੱਚ ਮੇਡ, ਬਟਲਰ, ਹਾਊਸਕੀਪਰ ਤੇ ਤਿੰਨ ਫੁੱਟਮੈਨ ਹੋਣਗੇ।
‘ਦ ਸਨ’ ਦੀ ਰਿਪੋਰਟ ਮੁਤਾਬਕ ਇੱਕ ਭਾਰਤੀ ਵਿਦਿਆਰਥਣ ਯੂਨੀਵਰਸਿਟੀ ’ਚ ਪੜ੍ਹਨ ਲਈ 12 ਮੈਂਬਰੀ ਸਟਾਫ ਭਰਤੀ ਕਰ ਰਹੀ ਹੈ।
ਇੱਥੋਂ ਤਕ ਕਿ ਭਾਰਤੀ ਅਰਬਪਤੀ ਦੀ ਇਸ ਕੁੜੀ ਨੂੰ ਬ੍ਰਿਟੇਨ ਦੀ ਸਭ ਤੋਂ ਰਈਜ਼ ਵਿਦਿਆਰਥਣ ਕਿਹਾ ਜਾ ਰਿਹਾ ਹੈ।
ਬ੍ਰਿਟੇਨ ਦੀ ਸੇਂਟ ਐਂਡਰੂਜ਼ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਭਾਰਤੀ ਅਰਬਪਤੀ ਦੀ ਕੁੜੀ ਆਪਣੀ ਠਾਠ-ਬਾਟ ਲਈ ਦੁਨੀਆ ਭਰ ਦੀਆਂ ਸੁਰਖੀਆਂ ’ਚ ਹੈ।