ਵਾਸ਼ਿੰਗਟਨ  : ਹਾਲੀਵੁੱਡ ਫਿਲਮਾਂ 'ਚ ਤੁਸੀ ਕਿਸੇ ਦੇ ਹੱਥ ਤੇ ਫਿੰਗਰ ਪਿ੫ੰਟ ਦੀ ਨਕਲ ਦੇ ਦਿ੫ਸ਼ ਦੇਖੇ ਹੋਣਗੇ। ਇਸ ਫਿਲਮੀ ਕਲਪਨਾ ਨੂੰ ਭਾਰਤੀ ਮੂਲ ਦੇ ਰਿਸਰਚਰ ਪ੫ੋਫੈਸਰ ਅਨਿਲ ਜੈਨ ਨੇ ਸੱਚ ਕਰ ਦਿਖਾਇਆ ਹੈ। ਉਨ੍ਹਾਂ ਨੇ 3ਡੀ ਪਿ੫ੰਟਰ ਦੀ ਮਦਦ ਨਾਲ ਪੰਜ ਉਂਗਲਾਂ ਸਮੇਤ ਪੰਜੇ ਅਤੇ ਹੱਥ ਦੀ ਕਾਪੀ ਤਿਆਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਪ੫ੋਫੈਸਰ ਜੈਨ ਅਤੇ ਉਨ੍ਹਾਂ ਦੀ ਬਾਈਓਮੈਟਿ੫ਕਸ ਟੀਮ ਪੂਰੀ ਦੁਨੀਆ 'ਚ ਫਿੰਗਰ ਪਿ੫ੰਟ ਜਾਂਚ ਲਈ ਵਰਤੇ ਜਾਣ ਵਾਲੇ ਸਕੈਨਰ ਸਬੰਧੀ ਖੋਜ ਕਰ ਰਹੀ ਸੀ। ਖੋਜ ਦਾ ਵਿਸ਼ਾ ਪੁਲਿਸ ਵਿਭਾਗ, ਹਵਾਈ ਅੱਡੇ ਅਤੇ ਬੈਂਕਾਂ ਆਦਿ 'ਚ ਵਰਤੇ ਜਾਣ ਵਾਲੇ ਸਕੈਨਰ ਦੀ ਸਮਰੱਥਾ ਪਤਾ ਕਰਨ ਦਾ ਤਰੀਕਾ ਲੱਭਣਾ ਸੀ। ਇਸ ਦੌਰਾਨ ਜੈਨ ਨੇ ਵੇਖਿਆ ਕਿ ਬਿਨਾਂ ਕਿਸੇ 3ਡੀ ਮਾਡਲ ਦੀ ਮਦਦ ਤੋਂ ਸਕੈਨਰ ਦੀ ਸਮਰੱਥਾ ਨੂੰ ਜਾਂਚਣਾ ਸੰਭਵ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ 3ਡੀ ਪਿ੫ੰਟਰ ਦੀ ਮਦਦ ਨਾਲ ਬਿਲਕੁਲ ਅਸਲੀ ਹੱਥ ਵਰਗਾ ਮਾਡਲ ਤਿਆਰ ਕੀਤਾ। ਰਿਸਰਚਰਾਂ ਨੇ ਇਸ ਤਕਨੀਕ ਰਾਹੀਂ ਕਿਸੇ ਵਿਅਕਤੀ ਦੀ ਪਛਾਣ ਛੁਪਾਉਣ ਅਤੇ ਅਪਰਾਧ 'ਚ ਅਜਿਹੇ ਹੱਥਾਂ ਦੀ ਵਰਤੋਂ ਦਾ ਤੋੜ ਕੱਿਢਆ ਹੈ। ਜੈਨ ਨੇ ਦੱਸਿਆ ਕਿ ਸਕੈਨਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਅਜਿਹੇ ਸਕੈਨਰ ਬਣਾਏ ਜਾ ਸਕਦੇ ਹਨ ਜੋ ਇਹ ਗੱਲ ਫੜ ਲੈਣ ਕਿ ਫਿੰਗਰ ਪਿ੫ੰਟ ਅਸਲੀ ਹੱਥ ਦਾ ਹੈ ਜਾਂ ਕਿਸੇ 3ਡੀ ਹੱਥ ਦਾ।