ਨਵੀਂ ਦਿੱਲੀ : WhatsApp ਤੋਂ ਆਡੀਓ ਕਾਲ ਦੇ ਨਾਲ ਨਾਲ ਹੁਣ ਵੀਡੀਓ ਕਾਲ ਦੀ ਸੁਵਿਧਾ ਮਿਲੇਗੀ। ਫ਼ਿਲਹਾਲ Windows ਫ਼ੋਨ ਯੂਜ਼ਰ ਇਸ ਤੋਂ ਕਾਲ ਕਰ ਸਕਣਗੇ। WhatsApp ਤੋਂ ਕਾਲ ਕਰਨ ਦੇ ਲਈ ਯੂਜ਼ਰ ਨੂੰ ਵਾਈਸ ਅਤੇ ਵੀਡੀਓ ਕਾਲ ਉੱਤੇ ਕਿਲਕ ਕਰਨਾ ਹੋਵੇਗਾ।

ਫ਼ਿਲਹਾਲ WhatsApp ਤੋਂ ਆਡੀਓ ਕਾਲ ਹੀ ਹੁੰਦੀ ਸੀ ਪਰ ਕੰਪਨੀ ਨੇ ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ ਕੰਪਨੀ ਨੇ ਵੀਡੀਓ ਕਾਲ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜੇਕਰ ਯੂਜ਼ਰ ਵੀਡੀਓ ਕਾਲ ਨੂੰ ਪਿਕ ਨਹੀਂ ਕਰ ਸਕਿਆ ਤਾਂ ਇਸ ਸਬੰਧੀ ਨੋਟੀਫ਼ਿਕੇਸ਼ਨ ਵੀ ਆਵੇਗਾ। ਫ਼ਿਲਹਾਲ ਕੰਪਨੀ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ Android ਜਾਂ iOS ਐਪਸ ਤੱਕ ਇਹ ਫ਼ੀਚਰ ਕਦੋਂ ਤੱਕ ਸ਼ੁਰੂ ਹੋ ਜਾਵੇਗਾ।
WhatsApp ਤੋਂ ਪਹਿਲਾਂ ਕਈ ਐਪਸ ਵੀਡੀਓ ਕਾਲ ਦੀ ਸੁਵਿਧਾ ਦੇ ਚੁੱਕੀਆਂ ਹਨ ਜਿਨ੍ਹਾਂ ਵਿੱਚ ਹਾਈਕ ਸਭ ਤੋਂ ਵੱਧ ਪ੍ਰਸਿੱਧ ਹੈ। ਗ੍ਰਾਹਕਾਂ ਦੇ ਮਿਲ ਰਹੇ ਚੰਗੇ ਰੁਝਾਨ ਤੋਂ ਬਾਅਦ WhatsApp ਉੱਤੇ ਵੀ ਇਹ ਸੁਵਿਧਾ ਸ਼ੁਰੂ ਕਰਨ ਦਾ ਪ੍ਰੈਸ਼ਰ ਸੀ।