ਮੁੰਬਈ: ਵੋਡਾਫੋਨ ਇੰਡੀਆ ਨੇ ਐਲਾਨ ਕੀਤਾ ਹੈ ਕਿ ਗਾਹਕਾਂ ਲਈ ਦੀਵਾਲੀ ਤੋਂ ਰੋਮਿੰਗ ਦੌਰਾਨ ਇਨਕੰਮਿੰਗ ਕਾਲ ਮੁਫਤ ਹੋਏਗੀ। ਇਹ ਸਹੂਲਤ ਦੇਸ਼ ਭਰ ਵਿੱਚ ਲਾਗੂ ਹੋਏਗੀ।

ਵੋਡਾਫੋਨ ਦਾ ਕਹਿਣਾ ਹੈ ਕਿ ਉਸ ਨੇ ਰੋਮਿੰਗ ਦੌਰਾਨ ਆਊਟਗੋਇੰਗ ਕਾਲ ਪਹਿਲਾਂ ਹੀ ਆਮ ਦਰ ਜਿੰਨੀ ਕਰ ਦਿੱਤੀ ਹੈ। ਹੁਣ ਇਨਕੰਮਿੰਗ ਵੀ ਫਰੀ ਹੋਣ ਤੋਂ ਬਾਅਦ ਸਾਰੇ ਗਾਹਕਾਂ ਨੂੰ ਇਸ ਦੀਵਾਲੀ ਤੋਂ ਦੇਸ਼ ਭਰ ਵਿੱਚ ਮੁਫਤ ਰੋਮਿੰਗ ਸੇਵਾ ਮਿਲੇਗੀ।

ਕੰਪਨੀ ਨੇ ਕਿਹਾ ਹੈ ਕਿ ਹੁਣ ਵੋਡਾਫੋਨ ਇੰਡੀਆ ਦੇ ਸਾਰੇ ਗਾਹਕ ਦੇਸ਼ ਵਿੱਚ ਕਿਤੇ ਵੀ ਬਿਨਾਂ ਰੋਮਿੰਗ ਦਦਾ ਫਿਕਰ ਕੀਤੇ ਗੱਲ਼ ਕਰ ਸਕਦੇ ਹਨ। ਰੋਮਿੰਗ ਦੌਰਾਨ ਆਊਟਗੋਇੰਗ ਦਰ ਪਹਿਲਾਂ ਹੀ ਘੱਟ ਹੈ। ਹੁਣ ਇਨਕੰਮਿਗ ਕਾਲ ਵੀ ਫਰੀ ਕਰ ਦਿੱਤੀ ਹੈ।