ਕੋਲਕਾਤਾ: ਸੈਮਸੰਗ ਇੰਡੀਆ ਇਲੈਕਟ੍ਰੋਨਿਕਸ ਹੁਣ ਸਾਰੇ ਫੋਨ 4G ਹੀ ਬਣਾਏਗੀ। ਇਸ ਵਿੱਚ ਐਂਟਰੀ ਲੈਵਲ ਦੇ ਫੋਨ ਵੀ ਸ਼ਾਮਲ ਹਨ। ਇਸ ਦਾ ਮਕਸਦ ਹੈ ਕਿ ਕੰਪਨੀ ਦੀ ਹਿੱਸੇਦਾਰੀ ਹੋਰ ਵਧਾਈ ਜਾ ਸਕੇ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ (ਮੋਬਾਈਲ ਕਾਰੋਬਾਰ) ਮੰਨੂ ਸ਼ਰਮਾ ਨੇ ਦੱਸਿਆ ਕਿ ਐਂਟਰੀ ਲੈਵਲ ਦੇ ਸਮਾਰਟਫੋਨ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਭਵਿੱਖ ਵਿੱਚ ਸੈਮਸੰਗ ਦੇ ਸਾਰੇ ਫੋਨ 4G ਤਕਨੀਕ ਨਾਲ ਲੈਸ ਹੋਣਗੇ। ਸੈਮਸੰਗ ਸਿਰਫ 4G ਫੋਨ ਹੀ ਵੇਚੇਗਾ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਬਾਜ਼ਾਰ ਹਿੱਸੇਦਾਰੀ ਵਿੱਚ ਵਾਧਾ ਹੋਣ ਦੀ ਉਮੀਦ ਹੈ। ਕੰਪਨੀ ਕਈ ਨਵੇਂ ਪੋਨ ਲਾਂਚ ਕਰ ਰਹੀ ਹੈ। ਗਲੈਕਸੀ ਨੋਟ-7 ਬਾਰੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਗਾਹਕਾਂ ਨੇ ਦੇਸ਼ ਤੋਂ ਬਾਹਰੋਂ ਫੋਨ ਖਰੀਦੇ ਹਨ, ਉਨ੍ਹਾਂ ਨੂੰ ਪੈਸੇ ਵਾਪਸ ਕੀਤੇ ਜਾਣਗੇ।