ਨਿਊਯਾਰਕ : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜਰਜ਼ ਲਈ ਹਮੇਸ਼ਾ ਕੁਝ ਨਵਾਂ ਕਰਦੀ ਰਹਿੰਦੀ ਹੈ। ਇਸ ਵਾਰੀ ਉਹ ਉਨ੍ਹਾਂ ਲਈ ਇਕ ਨਵਾਂ ਫੀਚਰ ਲੈ ਕੇ ਆਈ ਹੈ। ਇਸ ਰਾਹੀਂ ਜ਼ਰੀਏ ਯੂਜਰਜ਼ ਨੂੰ ਆਪਣੇ ਟੀਵੀ 'ਤੇ ਵੀਡੀਓ ਕਲਿੱਪ ਦੇਖਣ ਦੀ ਸਹੂਲਤ ਮਿਲੇਗੀ।
ਤਕਨੀਕੀ ਵੈੱਬਸਾਈਟ ਟੈੱਕ ਯੰਚ ਦੇ ਮੁਤਾਬਕ, ਆਈਓਐੱਸ ਵਾਲੇ ਸਮਾਰਟਫੋਨ ਨਾਲ ਯੂਜਰਜ਼ ਐੱਪਲ ਟੀਵੀ, ਏਅਰਪਲੇ ਡਿਵਾਇਸ, ਗੂਗਲ ਯੋਮਕਾਸਟ ਅਤੇ ਗੂਗਲ ਕਾਸਟ ਡਿਵਾਇਸ ਦੇ ਜ਼ਰੀਏ ਆਪਣੇ ਵੀਡੀਓ ਦੇਖ ਸਕਦੇ ਹਨ। ਇਸ ਕਦਮ ਨਾਲ ਫੇਸਬੁੱਕ ਨੂੰ ਆਪਣੀ ਆਮਦਨੀ ਵਧਾਉਣ 'ਚ ਮਦਦ ਮਿਲ ਸਕਦੀ ਹੈ। ਇਸ ਨਵੇਂ ਫੀਚਰ ਦੀ ਵਰਤੋਂ ਕਰਨ ਲਈ ਪਹਿਲਾਂ ਸਮਾਰਟਫੋਨ ਜਾਂ ਡੈਸਕਟਾਪ 'ਤੇ ਵੀਡੀਓ ਲੱਭਣਾ ਪਵੇਗਾ। ਇਸ ਤੋਂ ਬਾਅਦ ਟੀਵੀ 'ਤੇ ਉਸ ਡਿਵਾਇਸ ਦੀ ਚੋਣ ਕਰਨੀ ਪਵੇਗੀ ਜਿਸ ਰਾਹੀਂ ਇਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ।
ਫਿਲਹਾਲ ਇਹ ਫੀਚਰ ਆਈਓਐੱਸ 'ਤੇ ਮੁਹੱਈਆ ਹੈ ਅਤੇ ਛੇਤੀ ਹੀ ਐਂਡ੍ਰਾਇਡ ਸਮਾਰਟਫੋਨ 'ਤੇ ਵੀ ਇਹ ਸਹੂਲਤ ਮੁਹੱਈਆ ਕਰਾ ਦਿੱਤੀ ਜਾਏਗੀ। ਯੂ-ਟਿਊਬ ਅਤੇ ਟਵਿਟਰ ਦੀ ਮਲਕੀਅਤ ਵਾਲੇ ਪੈਰਿਸਕੋਪ 'ਤੇ ਯੂਜਰਜ਼ ਨੂੰ ਟੀਵੀ 'ਤੇ ਵੀਡੀਓ ਦੇਖਣ ਦੀ ਸਹੂਲਤ ਪਹਿਲਾਂ ਤੋਂ ਹੀ ਮੌਜੂਦ ਹੈ।