ਨਵੀਂ ਦਿੱਲੀ: ਵਨਪਲੱਸ ਕੰਪਨੀ ਵੀ ਦੀਵਾਲੀ ਸੇਲ ਵਿੱਚ ਸ਼ਾਮਲ ਹੋ ਗਈ ਹੈ। ਕੰਪਨੀ ਦੀ ਇਹ ਦੀਵਾਲੀ ਸੇਲ 24 ਤੋਂ 26 ਅਕਤੂਬਰ ਤੱਕ ਚੱਲੇਗੀ। ਕੰਪਨੀ ਆਪਣੇ ਰਜਿਸਟਰਡ ਯੂਜਰਜ਼ ਨੂੰ ਵਨਪਲੱਸ 3 ਦਾ ਸਾਫਟ ਗੋਲਡ ਵੈਰੀਐਂਟ, ਵਨਪਲੱਸ ਐਕਸੇਸਰੀਜ਼ ਮਹਿਜ਼ ਇੱਕ ਰੁਪਏ ਵਿੱਚ ਖਰੀਦਣ ਦਾ ਮੌਕਾ ਦੇਵੇਗੀ।
ਵਨਪਲੱਸ ਦੀ ਦੀਵਾਲੀ ਸੇਲ ਤਿੰਨ ਦਿਨ ਸ਼ਾਮ 4 ਵਜੇ, 6 ਵਜੇ ਤੇ ਰਾਤ 8 ਵਜੇ ਹੋਏਗੀ। ਵਨਪਲੱਸ ਆਪਣੇ ਕੁਝ ਲੱਕੀ ਕਸਟਰਮਜ਼ ਨੂੰ ਮਿਸਟਰੀ ਬਾਕਸ ਦੇਵੇਗੀ। ਯੂਜਰ ਨੂੰ ਮਿਸਟਰੀ ਬਾਕਸ ਅੰਦਰ ਕੀ ਹੈ, ਇਹ ਜਾਣਨ ਲਈ ਤਿੰਨ ਘੰਟੇ ਅੰਦਰ ਚੈੱਕਆਊਟ ਕਰਨਾ ਹੋਏਗਾ।
ਇਸ ਸੇਲ ਵਿੱਚ ਹਿੱਸਾ ਲੈਣ ਲਈ ਯੂਜਰ ਨੂੰ ਵਨਪਲੱਸ ਸਟੋਰ 'ਤੇ ਰਜਿਸਟਰੇਸ਼ਨ ਕਰਾਉਣਾ ਹੋਏਗਾ। ਵਨਪਲੱਸ ਆਈ.ਡੀ. ਬਣਾਉਣੀ ਪਏਗੀ। ਆਪਣਾ ਮੋਬਾਈਲ ਨੰਬਰ ਤੇ ਬਿਲਿੰਗ- ਪੇਮੈਂਟ ਨਾਲ ਜੁੜੀ ਜਾਣਕਾਰੀ ਦੇਣੀ ਹੋਏਗੀ। ਇੰਨਾ ਹੀ ਨਹੀਂ ਇਸ ਨੂੰ ਸੋਸ਼ਲ ਮੀਡੀਆ 'ਤੇ #OnePlusDiwaliDash ਨਾਲ ਸ਼ੇਅਰ ਕਰਨਾ ਹੋਏਗਾ। ਇਸ ਤਰ੍ਹਾਂ ਤੁਸੀਂ ਵਨਪਲੱਸ ਦੀ ਦੀਵਾਲੀ ਸੇਲ ਲਈ ਰਜਿਸਟਰਡ ਹੋ ਜਾਓਗੇ।