ਨਵੀਂ ਦਿੱਲੀ: ਏਅਰਟੈਲ ਆਪਣੇ ਪ੍ਰੀਪੇਡ ਗਾਹਕਾਂ ਲਈ ਇੰਟਰਨੈੱਟ ਡੇਟਾ ਦੀ ਨਵੀਂ ਸੌਗਾਤ ਲੈ ਕੇ ਆਇਆ ਹੈ। ਇਸ ਤਹਿਤ ਏਅਰਟੈਲ ਗਾਹਕ ਨੂੰ 259 'ਚ 10GB 4G/3G ਡੇਟਾ ਮਿਲੇਗਾ। ਮਤਲਬ ਗਾਹਕ ਨੂੰ 1GB ਦੀ ਕੀਮਤ ਵਿੱਚ 10 ਜੀ.ਬੀ. ਡੇਟਾ ਦਾ ਫਾਇਦਾ ਮਿਲੇਗਾ।
ਕੰਪਨੀ ਇਹ ਆਫਰ ਉਨ੍ਹਾਂ ਗਾਹਕਾਂ ਨੂੰ ਹੀ ਦੇ ਰਹੀ ਹੈ ਜਿਨ੍ਹਾਂ ਨੇ ਨਵਾਂ 4G ਡਿਵਾਈਸ ਖਰੀਦਿਆ ਹੈ। ਇਸ ਸਕੀਮ ਵਿੱਚ 259 ਰੁਪਏ ਦੇਣ 'ਤੇ ਤੁਰੰਤ ਤੁਹਾਨੂੰ 1 ਜੀਬੀ ਡੇਟਾ ਮਿਲੇਗਾ। ਇਸ ਤੋਂ ਬਾਅਦ ਤੁਸੀਂ MyAirtel App ਜ਼ਰੀਏ ਬਾਕੀ ਦਾ 9 ਜੀਬੀ ਡੇਟਾ ਪਾ ਸਕਦੇ ਹੋ। ਇਸ ਦੀ ਵੈਲਿਡਿਟੀ 28 ਦਿਨਾਂ ਤੱਕ ਹੋਏਗੀ ਤੇ 90 ਦਿਨਾਂ ਵਿੱਚ ਯੂਜਰ ਤਿੰਨ ਵਾਰ ਇਸ ਆਫਰ ਵਾਲੇ ਰਿਚਾਰਜ਼ ਦਾ ਲਾਹਾ ਲੈ ਸਕਦਾ ਹੈ।
ਭਾਰਤੀ ਏਅਰਟੈਲ ਦੇ ਡਾਇਰੈਕਟਰ ਮਾਰਕਿਟ ਆਪਰੇਸ਼ਨ ਅਜੇ ਪੁਰੀ ਨੇ ਕਿਹਾ ਕਿ ਇਹ ਆਫਰ 4G ਡਿਵਾਇਸ ਯੂਜਰ ਲਈ ਹੈ। ਭਾਰਤ ਦੇ 18 ਸਰਕਲਾਂ ਵਿੱਚ 4G ਦੀ ਸਹੂਲਤ ਹੈ।