ਨਵੀਂ ਦਿੱਲੀ: ਘੱਟ ਕੀਮਤ ਤੇ ਜ਼ਿਆਦਾ ਮਾਈਲੇਜ਼ ਨਾਲ ਰੇਨੋ ਕਵਿੱਡ ਨੇ ਸਾਰੀਆਂ ਕੰਪਨੀਆਂ ਨੂੰ ਵਖਤ ਪਾਇਆ ਹੋਇਆ ਹੈ। ਸਭ ਤੋਂ ਵੱਧ ਝਟਕਾ ਮਰੂਤੀ ਆਲਟੋ ਨੂੰ ਲੱਗਾ ਹੈ। ਇਸ ਲਈ ਹੁਣ ਕਵਿੱਡ ਨੂੰ ਟੱਕਰ ਦੇਣ ਲਈ ਮਰੂਤੀ ਤਿਆਰੀ ਕਰ ਰਹੀ ਹੈ। ਕੰਪਨੀ ਦੀ ਆਲਟੋ ਦਾ ਨਵਾਂ ਰੂਪ ਬਾਜ਼ਾਰ ਵਿੱਚ ਉਤਾਰਨ ਦੀ ਹੈ।
ਕਵਿੱਡ ਦੇ ਆਉਣ ਮਗਰੋਂ ਛੋਟੀਆਂ ਕਾਰਾਂ ਦੇ ਸੈਗਮੈਂਟ ਵਿੱਚ ਆਲਟੋ ਦੀ ਹਿੱਸੇਦਾਰੀ 48 ਫੀਸਦੀ ਤੋਂ ਘਟ ਕੇ 40 ਫੀਸਦੀ ਰਹਿ ਗਈ ਹੈ। ਇਸ ਦੇ ਨਾਲ ਹੀ ਕਵਿੱਡ ਨੇ ਸਾਲ ਵਿੱਚ ਹੀ 20 ਫੀਸਦੀ ਹਿੱਸਾ ਆਪਣੇ ਨਾਂ ਕਰ ਲਿਆ ਹੈ। 'ਇਕਨੌਮਿਕ ਟਾਈਮਜ਼' ਦੀ ਰਿਪੋਰਟ ਮੁਤਾਬਕ ਇਸ ਪ੍ਰੋਜੈਕਟ ਨੂੰ ਵਾਈਵਨਕੇ ਦਾ ਨਾਂ ਦਿੱਤਾ ਗਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਆਕ੍ਰਸ਼ਿਤ ਆਲਟੋ ਹੋਏਗੀ।
ਮੰਨਿਆ ਜਾ ਰਿਹਾ ਹੈ ਕਿ ਇਹ ਕ੍ਰਾਸਓਵਰ ਡਿਜ਼ਾਇਨ ਵਿੱਚ ਆ ਸਕਦੀ ਹੈ। ਕਵਿੱਡ ਨੂੰ ਮਿਲੀ ਸਫਲਤਾ ਵਿੱਚ ਇਸ ਡਿਜ਼ਾਇਨ ਦਾ ਸਭ ਤੋਂ ਅਹਿਮ ਰੋਲ ਰਿਹਾ ਹੈ। ਨਵੀਂ ਆਲਟੋ ਦੇ ਤਿੰਨ ਸਾਲ ਦੇ ਅੰਦਰ ਆਉਣ ਦੀ ਉਮੀਦ ਹੈ। ਮਰੂਤੀ ਦੀ ਯੋਜਨਾ ਅਗਲੇ ਚਾਰ ਸਾਲਾਂ ਵਿੱਚ 15 ਨਵੇਂ ਮਾਡਲ ਲਾਂਚ ਕਰਨ ਦੀ ਹੈ।