ਮੁੰਬਈ : ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਮੁਤਾਬਕ, ਉਨ੍ਹਾਂ ਦਾ ਟੈਲੀਕਾਮ ਉਪਕਰਮ 'ਜੀਓ' ਕੋਈ ਜੁਆ ਨਹੀਂ ਹੈ, ਸਗੋਂ ਇਹ ਵਪਾਰ ਦੇ ਲਈ ਬਹੁਤ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਫ਼ੈਸਲਾ ਹੈ।
ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਤੇ ਬਰਖਾ ਦੱਤ ਦੇ ਡਿਜੀਟਲ ਮੀਡੀਆ ਸੰਗਠਨ ' ਦਾ ਪ੍ਰਿੰਟ' ਵੱਲੋਂ ਕਰਵਾਏ ਗਏ 'ਆਫ਼ ਦਾ ਕਫ਼' ਪ੍ਰੋਗਰਾਮ ਵਿੱਚ ਅੰਬਾਨੀ ਨੇ 'ਜੀਓ' ਵਿੱਚ 2,50,000 ਕਰੋੜ ਰੁਪਏ ਦੇ ਨਿਵੇਸ਼ ਦੇ 'ਜੋਖ਼ਮ' ਬਾਰੇ ਖੁੱਲ ਕੇ ਗੱਲਬਾਤ ਕੀਤੀ। ਅੰਬਾਨੀ ਨੇ ਮੰਨਿਆ ਕਿ ਸ਼ੁਰੂਆਤ ਵਿੱਚ ਪਰੇਸ਼ਾਨੀ ਵੀ ਹੋਈ ਸੀ।
ਇੰਟਰ-ਕਨੈਕਟਿਵਿਟੀ ਦੀ ਸਮੱਸਿਆ 'ਤੇ ਅੰਬਾਨੀ ਨੇ ਦੂਸਰੀ ਟੈਲੀਕਾਮ ਕੰਪਨੀਆਂ 'ਤੇ ਨਿਸ਼ਾਨਾ ਸਾਧਿਆ ਕਿ ਜੀਓ ਉਸ ਪ੍ਰਤਿਭਾਸ਼ਾਲੀ ਵਿਦਿਆਰਥੀ ਤਰ੍ਹਾਂ ਹੈ ਜਿਸ ਨੂੰ ਆਪਣੀ ਪ੍ਰਤਿਭਾ ਦੇ ਦਮ 'ਤੇ ਕਿਸੇ ਵੱਡੇ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ ਹੋਸਟਲ ਵਿੱਚ ਰੈਗਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।