ਚੰਡੀਗੜ੍ਹ: Huawei ਨੇ ਆਪਣਾ ਨਵਾਂ ਸਮਾਰਟਫੋਨ Honor Holly 3 ਲਾਂਚ ਕਰ ਦਿੱਤਾ ਹੈ। Honor Holly 3 ਦੀ ਕੀਮਤ 9,999 ਰੁਪਏ ਰੱਖੀ ਹੈ। ਇਹ ਕੰਪਨੀ ਦਾ ਪਹਿਲਾ 'ਮੇਕ ਇਨ ਇੰਡੀਆਂ ' ਸਮਾਰਟਫ਼ੋਨ ਹੈ। ਇਹ ਬਲੈਕ, ਵਾਈਟ ਅਤੇ ਗੋਲਡ ਰੰਗ 'ਚ ਉਪਲੱਬਧ ਹੈ। Honor Holly 3 ਫਲਿੱਪਕਾਰਟ, ਐਮਾਜ਼ਨ ਅਤੇ Honor ਸਟੋਰ 'ਤੇ ਸੇਲ ਲਈ ਉਪਲੱਬਧ ਹੋ ਗਿਆ ਹੈ। ਇਸ ਤੋਂ ਪਹਿਲਾਂ Huawei ਨੇ ਆਪਣਾ ਸਮਾਰਟਫੋਨ Honor 8 ਲਾਂਚ ਕੀਤਾ ਸੀ।
ਕੰਪਨੀ ਨੇ ਆਪਣੇ ਸਮਾਰਟਫੋਨ Honor Holly 3 ‘ਚ 5.5 ਇੰਚ HD 1280×720 ਪਿਕਸਲ ਰੈਜ਼ੂਲੇਸ਼ਨ ਵਾਲੀ ਡਿਸਪਲੇ ਦਿੱਤੀ ਹੈ। ਇਸ ‘ਚ 1.2 ਗੀਗਾਹਰਟਜ਼ ਆਕਟਾ-ਕੋਰ ਕਿਰਨ 620 CPU ਦੇ ਨਾਲ 2GB ਰੈਮ ਦਿੱਤੀ ਹੈ। ਇਸ ਸਮਾਰਟਫੋਨ ਚ 16GB ਇੰਟਰਨਲ ਮੈਮਰੀ ਹੈ ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਤੇ ਚੱਲੇਗਾ।
Honor Holly 3 ‘ਚ 13 MP ਦਾ ਬੀ. ਐੱਸ. ਆਈ. ਸੀਮਾਸ ਰੀਅਰ ਕੈਮਰਾ ਹੈ। ਇਸ ਦਾ ਅਪਰਚਰ ਐੱਫ/2.0 ਹੈ। ਫ੍ਰੰਟ ਕੈਮਰੇ ਦਾ ਸੈਂਸਰ 8 MP ਦਾ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ ਮੌਜੂਦ ਹੈ 3100 ਐੱਮ. ਏ. ਐੱਚ ਦੀ ਬੈਟਰੀ । ਕੁਨੈੱਕਟੀਵਿਟੀ ਫੀਚਰ ‘ਚ 47, 802.11 ਬੀ/ ਜੀ/ਐੱਨ, ਵਾਈ-ਫਾਈ ਡਾਇਰੈਕਟ, ਵਾਈ-ਫਾਈ ਹਾਟਸਪਾਟ ਅਤੇ ਮਾਇਕ੍ਰੋ-ਯੂ. ਐੱਸ. ਬੀ ਵੀ 2.0 ਸ਼ਾਮਿਲ ਹੈ। ਇਹ ਸਮਾਰਟਫੋਨ ਗੋਲਡ , ਬਲੈਕ ਅਤੇ ਵਾਇਟ ਕਲਰ ‘ਚ ਮਿਲੇਗਾ।