ਚੰਡੀਗੜ੍ਹ: ਸਮਾਰਟਫੋਨ ਬਣਾਉਣ ਵਾਲੀ ਕੰਪਨੀ ZTE ਨੇ ਆਪਣਾ nubia Z11 Mini S ਹੈਂਡਸੈੱਟ ਲਾਂਚ ਕਰ ਦਿੱਤਾ ਹੈ। nubia Z11 Mini S ਸਮਾਰਟਫੋਨ ਗੋਲਡ, ਸਿਲਵਰ, ਗੋਲਡ/ਬਲੈਕ ਕਲਰ 'ਚ ਮਿਲੇਗਾ। ਇਸ ਦੀ ਕੀਮਤ 1499 ਚੀਨੀ ਯੂਆਨ (ਕਰੀਬ 14 ,870 ਰੁਪਏ) ਰੱਖੀ ਗਈ ਹੈ। ਚੀਨ 'ਚ ਇਸ ਦੀ ਵਿਕਰੀ 25 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਫਿਲਹਾਲ, ਇਸ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।
ZTE ਨੇ ਆਪਣੇ nubia Z11 Mini S 'ਚ 5.2 ਇੰਚ ਦੀ ਫੁੱਲ HD 2.5ਡੀ ਕਰਵਡ ਡਿਸਪਲੇ ਦਿੱਤੀ ਹੈ। ਜਿਸ ਦੀ ਪਿਕਸਲ ਰੈਜ਼ੂਲੇਸ਼ਨ 1920x1080 ਹੈ। ਡਿਸਪਲੇ ਦੇ 'ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਇਸ ਚ 2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਤੇ ਗਰਾਫਿਕਸ ਲਈ ਐਡਰੀਨੋ 506 ਜੀ. ਪੀ. ਯੂ ਇੰਟੀਗਰੇਟਡ ਹੈ।

nubia Z11 Mini S 'ਚ ਮਲਟੀ ਟਾਸਕਿੰਗ ਲਈ 4 GB LPDDR ਰੈਮ ਤੇ 64 ਜੀ. ਬੀ/128 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਤੁਸੀਂ ਲੋੜ ਪੈਣ 'ਤੇ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਮੈਮਰੀ ਨੂੰ 200 GB ਤੱਕ ਵਧਾ ਸਕਦੇ ਹੋ। ਇਹ ਹਾਇਬ੍ਰਿਡ ਸਿੰਮ ਸਲਾਟ ਦੇ ਨਾਲ ਆਵੇਗਾ, ਮਤਲਬ ਤੁਸੀਂ ਦੋ ਸਿਮ ਕਾਰਡ ਜਾਂ ਇੱਕ ਸਿਮ ਕਾਰਡ ਅਤੇ ਮਾਇਕ੍ਰੋ ਐੱਸ. ਡੀ ਕਾਰਡ ਹੀ ਇਸਤੇਮਾਲ ਕਰ ਸਕੋਗੇ। ਇਸ, ਸਮਾਰਟਫੋਨ ਚ 23 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਸੈਲਫੀ ਲਈ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਪਾਵਰ ਲਈ 3000 ਐੱਮ.ਏ.ਐੱਚ ਦੀ ਬੈਟਰੀ ਲਗਾਈ ਹੈ।