ਨਵੀਂ ਦਿੱਲੀ : ਰੇਨੋ ਨੇ ਆਪਣੀ ਸਟਾਰ ਹੈਚਬੈਕ ਕਾਰ ਕਵਿਡ ਨੂੰ ਵਾਪਸ ਬੁਲਾਇਆ ਹੈ। 18 ਮਈ 2016 ਤੱਕ ਬਣੀ ਹੋਈ 799 ਸੀ.ਸੀ. ਇੰਜਨ ਵਾਲੀ ਕਵਿਡ ਦੇ ਫਯੂਲ ਹੌਜ਼ ਵਿੱਚ ਫਲਿੱਪ ਲਗਾਈ ਜਾਣੀ ਹੈ ਤੇ ਇਸ ਦੇ ਫਯੂਲ ਸਿਸਟਮ ਦੀ ਜਾਂਚ ਹੋਣੀ ਹੈ। ਜਾਂਚ ਵਿੱਚ ਵੇਖਿਆ ਜਾਏਗਾ ਕਿ ਇੰਜਨ ਨੂੰ ਹੋਣ ਵਾਲੀ ਫਯੂਲ ਸਪਲਾਈ ਵਿੱਚ ਕੋਈ ਰੋਕ ਤਾਂ ਨਹੀਂ ਆ ਰਹੀ। ਇਸ ਰਿਕਾਲ ਦੇ ਲਈ ਰੇਨੋ ਡੀਲਰਸ਼ਿਪ ਨੇ ਕਵਿਡ ਦੇ ਗਾਹਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਕਲਿੱਪ ਲਗਾਉਣ ਤੇ ਫਯੂਲ ਸਿਸਟਮ ਦੀ ਜਾਂਚ ਮੁਫ਼ਤ ਕੀਤੀ ਜਾਏਗੀ।
ਕਵਿਡ ਵਿੱਚ ਹੁਣ ਦੋ ਇੰਜਨ ਦਾ ਵਿਕਲਪ ਉਪਲਬਧ ਹੈ। ਪਹਿਲੇ ਮਾਡਲ ਵਿੱਚ 799 ਸੀ.ਸੀ. ਦਾ 3-ਸਿਲੰਡਰ ਪੈਟਰੋਲ ਇੰਜਨ ਦਿੱਤਾ ਗਿਆ ਹੈ, ਜੋ 53 ਬੀ.ਐਚ.ਪੀ. ਦੀ ਪਾਵਰ ਤੇ 72 ਐਨ.ਐਮ. ਟਾਰਕ ਜਨਰੇਟ ਕਰਦਾ ਹੈ। ਹਾਲ ਹੀ ਵਿੱਚ ਰੇਨੋ ਨੇ 1.0 ਲੀਟਰ ਜਾਂ 999 ਸੀ,ਸੀ, ਇੰਜਨ ਕਵਿਡ ਲਾਂਚ ਕੀਤਾ ਸੀ। ਇਸ ਦੀ ਪਾਵਰ 68 ਪੀ.ਐਸ. ਤੇ ਟਾਰਕ 91 ਐਨ.ਐਮ ਦਾ ਹੈ। ਜਲਦੀ ਹੀ ਕੰਪਨੀ ਇਸ ਦਾ ਆਟੋਮੈਟਿਕ ਅਵਤਾਰ ਵੀ ਲਿਆਉਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਆਟੋਮੈਟਿਕ ਕਵਿਡ ਅਗਲੇ ਸਾਲ ਆਏਗੀ।
800 ਸੀ.ਸੀ. ਇੰਜਨ ਵਾਲੀ ਕਵਿਡ ਦੀ ਕੀਮਤ 2.65 ਲੱਖ ਤੋਂ ਸ਼ੁਰੂ ਹੋ ਕੇ 3.74 ਲੱਖ ਰੁਪਏ ਤੱਕ ਜਾਂਦੀ ਹੈ। ਉੱਥੇ ਹੀ ਕਵਿਡ 1.0 ਦੀ ਕੀਮਤ 3.83 ਲੱਖ ਤੇ 3.96 ਲੱਖ ਰੁਪਏ ਹੈ।