ਨਵੀਂ ਦਿੱਲੀ: ਰਿਲਾਇੰਸ ਜੀਓ ਸਿੰਮ ਅਜੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਚਰਚਾ ਜੀਓ ਦੇ ਬਲੂ ਤੇ ਔਰੇਂਜ਼ ਪੈਕੇਟ ਦੀ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਨੀਲੇ ਤੇ ਸੰਤਰੀ ਰੰਗ ਦਾ ਕੀ ਰਾਜ਼ ਹੈ।
ਦਰਅਸਲ, ਸੰਤਰੀ ਪੈਕੇਟ ਵਾਲਾ ਜੀਓ ਸਿੰਮ ਉਹ ਸਿੰਮ ਹੈ ਜੋ ਕੰਪਨੀ ਨੇ ਪ੍ਰੀਵਿਊ ਵੇਲੇ ਲਾਂਚ ਕੀਤਾ ਸੀ। ਯਾਨੀ ਸਿੰਮ 5 ਸਤੰਬਰ ਤੋਂ ਪਹਿਲਾਂ ਦਾ ਸਟਾਕ ਹੈ। ਇਹ ਸਿੰਮ ਆਪਣੇ ਨੰਬਰ ਨਾਲ ਆਉਂਦੀ ਹੈ ਜਿਸ ਨੂੰ ਤੁਸੀਂ ਆਪਣੇ ਨੰਬਰ ਨਾਲ ਪੋਰਟ ਨਹੀਂ ਕਰ ਸਕਦੇ।
ਪਾਸੇ ਬਲੂ ਪੈਕੇਟ ਵਾਲਾ ਸਿੰਮ ਆਪਣੇ ਪ੍ਰੀ ਡਿਸਾਇਡ ਨੰਬਰ ਨਾਲ ਨਹੀਂ ਆਉਂਦਾ। ਇਸ ਸਿੰਮ ਦਾ ਨੰਬਰ eKYC ਪ੍ਰੋਸੈੱਸ ਵੇਲੇ ਸਿਸਟਮ ਰਾਹੀਂ ਜਨਰੇਟ ਕੀਤਾ ਜਾਂਦਾ ਹੈ। ਇਸ ਵਿੱਚ ਗਾਹਕ ਮਨਪਸੰਦ ਨੰਬਰ ਨਹੀਂ ਲੈ ਸਕਦਾ। ਉਸ ਨੂੰ ਉਹੀ ਨੰਬਰ ਮਿਲਦਾ ਹੈ ਜੋ ਸਿਸਟਮ ਰਾਹੀਂ ਜਨਰੇਟ ਕੀਤਾ ਜਾਂਦਾ ਹੈ।
ਰਿਲਾਇੰਸ ਜੀਓ ਦੇ ਔਰੇਂਜ਼ ਪੈਕੇਟ ਸਿੰਮ ਇਸ ਵੇਲੇ ਬਾਜ਼ਾਰ ਵਿੱਚੋਂ ਆਊਟ ਆਫ ਸਟਾਕ ਹੋ ਚੁੱਕਾ ਹੈ। ਅਜਿਹੇ ਵਿੱਚ ਬਲੂ ਸਿੰਮ ਹੀ ਵਿਕ ਰਿਹਾ ਹੈ। ਬਲੂ ਸਿੰਮ ਨੂੰ ਐਕਟੀਵੇਟ ਹੋਣ ਵਿੱਚ ਔਰੇਂਜ਼ ਸਿੰਮ ਦੇ ਮੁਕਾਬਲੇ ਜ਼ਿਆਦਾ ਸਮਾਂ ਲੱਗਦਾ ਹੈ।
ਕਾਬਲੇਗੌਰ ਹੈ ਕਿ ਰਿਲਾਇੰਸ ਜੀਓ ਦੀ ਸਿੰਮ ਖਰੀਦਣ ਲਈ ਗਾਹਕਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਇਸ ਸਿੰਮ ਨੂੰ ਖਰੀਦਣ ਲਈ ਲੋਕਾਂ ਨੂੰ ਲੰਮੀਆਂ ਕਤਾਰਾਂ ਵਿੱਚ ਲੱਗਣਾ ਪੈ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਮਹਿਜ਼ ਇੱਕ ਮਹੀਨੇ ਵਿੱਚ ਕੰਪਨੀ ਨੇ 1.6 ਮਿਲੀਅਨ ਗਾਹਕਾਂ ਨੂੰ ਜੋੜ ਲਿਆ ਹੈ। ਇਹ ਕਿਸੇ ਵੀ ਟੈਲੀਕਾਮ ਕੰਪਨੀ ਲਈ ਰਿਕਾਰਡ ਹੈ।