ਨਵੀਂ ਦਿੱਲੀ: ਪੈਨਾਸੋਨਿਕ ਇੰਡੀਆ ਨੇ ਨਵਾਂ ਸਮਾਰਟਫੋਨ 'ਇਲੂਗਾ ਟੈਪ' ਲਾਂਚ ਕੀਤਾ ਹੈ। ਫਾਸਟ ਪ੍ਰੋਸੈਸਰ ਤੇ ਫਰੰਟ ਫਿੰਗਰਪ੍ਰਿੰਟ ਸਕੈਨਰ ਵਾਲੇ ਇਸ ਫੋਨ ਦੀ ਕੀਮਤ 8,990 ਰੁਪਏ ਹੈ।
ਇਸ ਸਮਾਰਟਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 4G VoLTE, 5 ਇੰਚ ਦੀ ਫੁੱਲ ਐਚ.ਡੀ. ਡਿਸਪਲੇਅ ਨਾਲ 1.25GHz ਕਵਾਡ-ਕੋਰ ਪ੍ਰੋਸੈੱਸਰ ਤੇ 2 ਜੀ.ਬੀ. ਰੈਮ ਦਿੱਤੀ ਗਈ ਹੈ। 16 ਜੀ.ਬੀ. ਇਨਬਿਲਡ ਸਟੋਰੇਜ਼ ਹੈ ਜਿਸ ਨਾਲ ਇਸ ਨੂੰ 32 ਜੀਬੀ ਤੱਕ ਵਧਾ ਸਕਦੇ ਹਾਂ।
ਫੋਟੋਗ੍ਰਾਫੀ ਫਰੰਟ ਦੀ ਗੱਲ ਕਰੀਏ ਤਾਂ ਇਸ ਵਿੱਚ 8MP ਦਾ ਰੀਅਰ ਕੈਮਰਾ ਤੇ 5MP ਦਾ ਫਰੰਟ ਸੈਲਫੀ ਸ਼ੂਟਰ ਕੈਮਰਾ ਹੈ। ਪੈਨਾਸੋਨਿਕ ਇੰਡੀਆ ਮੁਤਾਬਕ ਇਲੂਗਾ ਟੈਪ ਦਾ ਫਾਸਟ ਫਿੰਗਰਪ੍ਰਿੰਟ ਫਰੰਟ ਸੈਂਸਰ ਤੁਹਾਨੂੰ ਡਿਵਾਈਸ ਨੂੰ ਖੋਲ੍ਹਣ ਦਾ ਸੁਵਿਧਾਜਨਕ ਤਰੀਕਾ ਦਿੰਦਾ ਹੈ।