ਨਵੀਂ ਦਿੱਲੀ: ਸਸਤੀਆਂ ਕਾਰਾਂ ਦੇਣ ਵਾਲੀ ਕੰਪਨੀ ਡੈਟਸਨ ਨੇ 923 ਰੈਡੀ-ਗੋ ਹੈਚਬੈਕ ਕਾਰਾਂ ਨੂੰ ਵਾਪਸ ਮੰਗਵਾ ਲਿਆ ਹੈ। ਡੈਟਸਨ ਨੇ ਇਹ ਕਦਮ ਕਾਰਾਂ ਦੇ ਫਿਊਲ ਸਿਸਟਮ ਵਿੱਚ ਗੜਬੜੀ ਦੇ ਚੱਲਦੇ ਚੁੱਕਿਆ ਹੈ। ਕੰਪਨੀ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਡੈਟਸਨ ਸਵੈ ਇੱਛਕ ਰੂਪ ਵਿੱਚ ਭਾਰਤ ਵਿੱਚ ਤਿਆਰ ਕੀਤੀਆਂ ਰੈਡੀ-ਗੋ ਕਾਰਾਂ ਜਾਂਚ ਲਈ ਵਾਪਸ ਮੰਗ ਰਹੀ ਹੈ ਤਾਂ ਕਿ ਉਨ੍ਹਾਂ ਦੇ ਫਿਊਲ ਹੌਜ ਦੀ ਜਾਂਚ ਕੀਤੀ ਜਾ ਸਕੇ। ਇਸ ਲਈ ਕੰਪਨੀ ਕੋਈ ਪੈਸਾ ਵੀ ਨਹੀਂ ਲੈ ਰਹੀ।
ਡੈਟਸਨ ਨੇ ਰੈਡੀ-ਗੋ ਕਾਰ ਨੂੰ ਇਸ ਸਾਲ 7 ਜੂਨ ਨੂੰ ਬਾਜ਼ਾਰ ਵਿੱਚ ਲਾਂਚ ਕੀਤਾ ਸੀ। ਕਾਰ ਨੂੰ ਭਾਰਤੀ ਬਾਜ਼ਾਰ ਵਿੱਚ ਹੁੰਗਾਰਾ ਵੀ ਚੰਗਾ ਮਿਲਿਆ। ਇਸ ਸਫਲਤਾ ਤੋਂ ਉਤਸ਼ਾਹਤ ਹੋ ਕੇ ਡੈਟਸਨ ਨੇ ਕੁਝ ਦਿਨ ਪਹਿਲਾਂ ਹੀ ਰੈਡੀ-ਗੋ ਦਾ ਨਵਾਂ ਮਾਡਲ ਰੈਡੀ-ਗੋ ਸਪੋਰਟਸ ਵੀ ਲਾਂਚ ਕੀਤਾ ਸੀ। ਇਸ ਦੀ ਕੀਮਤ 3.49 ਲੱਖ ਰੁਪਏ ਰੱਖੀ ਗਈ ਹੈ। ਰੈਡੀ ਗੋ ਵਿੱਚ ਰੈਨੋ ਕਵਿੱਡ ਵਾਲਾ 799 ਸੀਸੀ ਦਾ 3-ਸਿਲੰਡਰ ਪੈਟਰੋਲ ਇੰਜਨ ਲਗਾਇਆ ਗਿਆ ਹੈ।
ਰੈਡੀ-ਗੋ ਸਪੋਰਟਸ ਡਿਜ਼ਾਈਨ ਦੇ ਮਾਮਲੇ ਵਿੱਚ ਇਹ ਮੌਜੂਦਾ ਮਾਡਲ ਵਾਂਗ ਹੀ ਹੈ। ਹਾਲਾਂਕਿ ਸਟੈਂਡਰਡ ਰੈਡੀ-ਗੋ ਲਈ ਕੰਪਨੀ ਵੱਲੋਂ ਕੁਝ ਬਦਲਾਅ ਵੀ ਇਸ ਮਾਡਲ ਵਿੱਚ ਕੀਤਾ ਗਿਆ ਹੈ। ਸਪੋਰਟਸ ਲੁੱਕ ਦੇਣ ਲਈ ਇਸ ਵਿੱਚ ਰੇਸਿੰਗ ਪੱਟੀਆਂ ਵੀ ਲਗਾਈਆਂ ਗਈਆਂ ਹਨ ਜੋ ਅੱਗੇ ਤੋਂ ਲੈ ਕੇ ਪਿੱਛੇ ਤੱਕ ਜਾਂਦੀਆਂ ਹਨ। ਸਾਈਡ ਵਿੱਚ ਵੀ ਅਜਿਹੀਆਂ ਰੇਸਿੰਗ ਪੱਟੀਆਂ ਹਨ। ਕਾਰ ਦੇ ਵੀਲ ਕੈਪਸ ਅਤੇ ਗ੍ਰਿੱਲ ਨੂੰ ਬਲੈਕ ਕੱਲਰ ਦਿੱਤਾ ਗਿਆ, ਜਿਸ ਉੱਤੇ ਲਾਲ ਰੰਗ ਦੀ ਹਾਈ ਲਾਈਟ ਦਿੱਤੀ ਗਈ ਹੈ। ਗੱਡੀ ਦੇ ਕੈਬਿਨ ਵਿੱਚ ਕੁਝ ਬਦਲਾਅ ਕੀਤਾ ਗਿਆ ਹੈ।