ਨਵੀਂ ਦਿੱਲੀ: ਰਿਲਾਇੰਸ ਜੀਓ ਦਾ 'ਵੈਲਕਮ ਆਫਰ' ਸਿਰਫ ਤਿੰਨ ਦਸਬੰਰ ਤੋਂ ਪਹਿਲਾਂ ਸਿੰਮ ਲੈਣ ਵਾਲੇ ਗਾਹਕਾਂ ਨੂੰ ਹੀ ਮਿਲੇਗਾ। ਇਸ ਆਫਰ ਤਹਿਤ ਕੰਪਨੀ 31 ਦਸੰਬਰ ਤੱਕ ਮੁਫਤ ਵਾਇਸ ਕਾਲ ਤੇ ਮੁਫਤ ਇੰਟਰਨੈੱਟ ਦੀ ਸਹੂਲਤ ਦੇ ਰਹੀ ਹੈ। ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਪਿਛਲੇ ਮਹੀਨੇ ਚਾਰ ਦਸੰਬਰ ਨੂੰ ਜੀਓ ਨਾਲ ਦੂਰਸੰਚਾਰ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ। ਉਸ ਨਾਲ ਜਿੜਨ ਵਾਲੇ ਗਾਹਕਾਂ ਲਈ ਇਹ ਆਫਰ ਦਿੱਤਾ ਗਿਆ ਸੀ। ਟਰਾਈ ਨੇ ਇੱਕ ਆਦੇਸ਼ ਵਿੱਚ ਕਿਹਾ ਕਿ ਨਿਯਮਾਂ ਅਨੁਸਾਰ ਜੀਓ ਦੀਆਂ ਮੁਫਤ ਸੇਵਾਵਾਂ ਸਿਰਫ 90 ਦਿਨਾਂ ਤੱਕ ਹੀ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਇਹ ਸਮਾਂ ਤਿੰਨ ਦਸੰਬਰ ਨੂੰ ਖ਼ਤਮ ਹੋ ਰਿਹਾ ਹੈ। ਜੀਓ ਦੇ ਬੁਲਾਰੇ ਨੇ ਕਿਹਾ ਹੈ ਕਿ 'ਵੈਲਕਮ ਆਫਰ' 31 ਦਸੰਬਰ ਤੱਕ ਹੀ ਮੁਹੱਈਆ ਰਹੇਗਾ ਪਰ ਇਹ ਸਹੂਲਤ ਤਿੰਨ ਦਸੰਬਰ ਤੋਂ ਪਹਿਲਾਂ ਜੁੜਨ ਵਾਲੇ ਗਾਹਕਾਂ ਨੂੰ ਹੀ ਮਿਲੇਗੀ।