ਨਵੀਂ ਦਿੱਲੀ : ਹੁਣ ਤੱਕ ਸੈਮਸੰਗ ਦੇ ਫ਼ੋਨ ਦੀ ਬੈਟਰੀ ਵਿੱਚ ਧਮਾਕੇ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਹੁਣ iPhone7 ਵਿੱਚ ਹੋਏ ਧਮਾਕੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। iPhone7 ਵਿੱਚ ਧਮਾਕਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਗੇਰੋਓ ਸ਼ਹਿਰ ਦਾ ਹੈ। ਇੱਥੇ ਰਹਿਣ ਵਾਲੇ ਮੈਟ ਜੋਨਸ ਦਾ ਦਾਅਵਾ ਹੈ ਕਿ ਇਹ ਆਪਣੀ ਕਾਰ ਵਿੱਚ ਫ਼ੋਨ ਰੱਖ ਕੇ ਕੰਮ ਉੱਤੇ ਗਿਆ ਸੀ। ਪਰ ਜਦੋਂ ਉਹ ਵਾਪਸ ਆਇਆ ਤਾਂ ਕਾਰ ਵਿੱਚ ਧੂੰਆਂ ਹੀ ਧੂੰਆਂ ਨਜ਼ਰ ਆਇਆ।
ਜਿਸ ਥਾਂ ਉੱਤੇ ਫ਼ੋਨ ਰੱਖਿਆ ਸੀ ਉਹ ਵੀ ਬੁਰੀ ਤਰ੍ਹਾਂ ਸੜੀ ਹੋਈ ਸੀ। ਜੋਨਸ ਦਾ ਦਾਅਵਾ ਹੈ ਕਿ ਧਮਾਕਾ ਫ਼ੋਨ ਕਾਰਨ ਹੋਇਆ ਹੈ ਕਿਉਂਕਿ ਉਸ ਨੇ ਫ਼ੋਨ ਦੋ ਸੀਟਾਂ ਦੇ ਵਿਚਾਲੇ ਰੱਖਿਆ ਸੀ ਅਤੇ ਉਸ ਥਾਂ ਉੱਤੇ ਅਜਿਹੀ ਕੋਈ ਵੀ ਚੀਜ਼ ਨਹੀਂ ਸੀ ਕਿ ਜਿਸ ਨਾਲ ਧਮਾਕਾ ਹੋ ਸਕੇ।
ਫ਼ੋਨ ਸੜਨ ਦੀਆਂ ਜੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਉਹ ਬੇਹੱਦ ਭਿਆਨਕ ਹਨ। ਐਪਲ ਕੰਪਨੀ ਨੇ ਵੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਮਸੰਗ ਦੇ ਗਲੈਕਸੀ ਨੋਟ-7 ਅਤੇ iphone 7 ਵਿੱਚ ਲੀਥਿਅਮ ਵਾਲੀ ਬੈਟਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ।