ਟਰੰਪ 'ਤੇ ਪਿਚਕਾਰੀ ਮਾਰਨ ਵਾਲੀ ਭਾਰਤੀ ਟੀਚਰ ਸਸਪੈਂਡ
ਇਹ ਵੀਡੀਓ ਵਾਇਰਲ ਹੋ ਜਾਣ ਪਿੱਛੋਂ ਲੱਖਾਂ ਲੋਕ ਹੁਣ ਤੱਕ ਇਸ ਨੂੰ ਦੇਖ ਚੁੱਕੇ ਹਨ। ਟੈਕਸਾਸ ਦੇ ਡਲਾਸ ਦੇ ਐਡਮਸਨ ਹਾਈ ਸਕੂਲ ਦੀ ਆਰਟ ਟੀਚਰ ਪਾਇਲ ਮੋਦੀ ਨੂੰ ਟਰੰਪ ਉੱਤੇ ਪਿਚਕਾਰੀ ਮਾਰਦੇ ਹੋਏ ਕੈਮਰੇ ਵਿੱਚ ਕੈਦ ਕੀਤਾ ਗਿਆ। ਅਧਿਆਪਕਾ ਵ੍ਹਾਈਟ ਬੋਰਡ ਉੱਤੇ ਦਿਖਾਏ ਜਾ ਰਹੇ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਾਲੇ ਵੀਡੀਓ ਉੱਤੇ ਟਰੰਪ ਉੱਤੇ ਪਿਚਕਾਰੀ ਮਾਰਦੀ ਨਜ਼ਰ ਆ ਰਹੀ ਹੈ।
ਇਸ 8 ਸੈਕਿੰਡ ਦੇ ਵੀਡੀਓ ਨੂੰ ਨਿੱਜੀ ਇੰਸਟਾਗ੍ਰਾਮ ਅਕਾਊਂਟ ਉੱਤੇ 20 ਜਨਵਰੀ ਨੂੰ ਪੋਸਟ ਕੀਤਾ ਗਿਆ ਸੀ। ਇਸੇ ਦਿਨ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਡਲਾਸ ਦੇ ਸਕੂਲ ਨੇ ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਕੂਲ ਦੀ ਮਹਿਲਾ ਬੁਲਾਰਾ ਰੋਬਿਨ ਹੈਰਿਸ ਨੇ ਕਿਹਾ ਕਿ ਪਾਇਲ ਮੋਦੀ ਨੂੰ ਛੁੱਟੀ ਉੱਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਸਕੂਲ ਜਾਂਚ ਨਹੀਂ ਕਰ ਲੈਂਦਾ, ਇਸ ਮੁੱਦੇ ਉੱਤੇ ਕੁਝ ਵੀ ਨਹੀਂ ਕਿਹਾ ਜਾਵੇਗਾ।
ਹਿਊਸਟਨ: ਅਮਰੀਕਾ ਵਿੱਚ ਭਾਰਤੀ ਮੂਲ ਦੀ ਅਧਿਆਪਕਾ ਨੂੰ ਵਿਵਾਦਪੂਰਨ ਵੀਡੀਓ ਪੋਸਟ ਕਰਨ ਪਿੱਛੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਵੀਡੀਓ ਵਿੱਚ ਅਧਿਆਪਕਾ ਜਮਾਤ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਉੱਤੇ ਪਾਣੀ ਨਾਲ ਭਰੀ ਹੋਈ ਪਿਚਕਾਰੀ ਮਾਰਦੀ ਹੋਈ ਤੇ ‘ਮਰ ਜਾਓ’ ਕਹਿੰਦੀ ਹੋਈ ਨਜ਼ਰ ਆ ਰਹੀ ਹੈ।