ਇੱਥੇ ਪਿਆਰ ਕਰਨ ਵਾਲਿਆਂ ਮਿਲਦੀ ਹੈਰਾਨ ਕਰਨ ਵਾਲੀ ਸਜਾ

ਜਕਾਰਤਾ—ਇੰਡੋਨੇਸ਼ੀਆ ਦੇ ਬੰਦਾ ਆਚੇ 'ਚ ਇੱਕ ਲੜਕੇ ਅਤੇ ਲੜਕੀ ਨੂੰ ਪਿਆਰ ਕਰਨ ਦੀ ਅਜਿਹੀ ਦਰਦਨਾਕ ਸਜ਼ਾ ਦਿੱਤੀ ਗਈ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਉਠੀ। ਦੱਸਣਯੋਗ ਹੈ ਕਿ ਇੱਥੇ ਲੜਕੇ-ਲੜਕੀ ਨੂੰ ਲੋਕਾਂ ਦੀ ਭੀੜ 'ਚ ਹੰਟਰ ਮਾਰ-ਮਾਰ ਕੇ ਅੱਧ ਮਰਿਆ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਪੂਰੇ ਇੰਡੋਨੇਸ਼ੀਆ 'ਚ ਬੰਦਾ ਆਚੇ ਅਜਿਹੀ ਥਾਂ ਹੈ, ਜਿੱਥੇ ਅੱਜ ਵੀ ਸ਼ਰੀਆ ਕਾਨੂੰਨ ਲਾਗੂ ਹੈ। ਇੱਥੇ ਅਫੇਅਰ ਨੂੰ ਗਲਤ ਤਰੀਕੇ ਨਾਲ ਦੇਖਿਆ ਜਾਂਦਾ ਹੈ। ਦੱਸਣਯੋਗ ਹੈ ਕਿ ਸਜ਼ਾ ਦੇਣ ਲਈ ਲੜਕੇ-ਲੜਕੀ ਨੂੰ ਬੰਦਾ ਆਚੇ ਦੀ ਭੀੜ ਭਰੇ ਚੌਰਾਹੇ 'ਤੇ ਲਿਆਂਦਾ ਗਿਆ। ਇਸ ਦੌਰਾਨ ਦੋਹਾਂ ਨੂੰ ਵਾਰੀ-ਵਾਰੀ ਹੰਟਰ ਮਾਰੇ ਗਏ। ਇਸ ਮੌਕੇ ਸੈਕੰੜੇ ਲੋਕਾਂ ਦੀ ਭੀੜ ਇਹ ਨਜ਼ਾਰਾ ਦੇਖ ਰਹੀ ਸੀ। ਦੱਸਣਯੋਗ ਹੈ ਕਿ ਹੰਟਰ ਮਾਰਨ ਦੀ ਸਜ਼ਾ ਇਸ ਇਲਾਕੇ 'ਚ ਆਮ ਹੈ।