ਇਸ ਜੇਲ੍ਹ 'ਚ ਲੈਪ-ਟਾਪ ਤੇ ਫੋਨ ਦੀ ਵੀ ਖੁੱਲ੍ਹ ਮਿਲੀ
ਜੇਲ ਨੂੰ ਤਿੰਨ ਬਲਾਕਾਂ ਵਿੱਚ ਵੰਡਿਆ ਗਿਆ ਹੈ। ਹਰ ਬਲਾਕ ਵਿੱਚ 702 ਕੈਦੀ ਰੱਖੇ ਜਾ ਸਕਦੇ ਹਨ। ਤਿੰਨੇ ਬਲਾਕਾਂ ਦੇ ਨਾਂ ਉੱਤਰੀ ਵੇਲਜ਼ ਦੀਆਂ ਝੀਲਾਂ ਦੇ ਨਾਂ ਉੱਤੇ ਰੱਖੇ ਗਏ ਹਨ।
ਅੰਦਾਜ਼ਾ ਹੈ ਕਿ ਇਸ ਜੇਲ ਰਾਹੀਂ ਮੁੱਢਲੇ ਦੌਰ ਵਿੱਚ 1000 ਨੌਕਰੀਆਂ ਵੀ ਪੈਦਾ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਰਾਹੀਂ ਸਥਾਨਕ ਅਰਥ ਵਿਵਸਥਾ ਵਿੱਚ 23 ਮਿਲੀਅਨ ਪੌਂਡ ਸਾਲਾਨਾ ਵਾਧਾ ਦਰਜ ਕੀਤਾ ਜਾਵੇਗਾ।
ਇਸ ਜੇਲ ਦੇ ਡਿਪਟੀ ਪ੍ਰਾਜੈਕਟ ਡਾਇਰੈਕਟਰ ਨਿੱਕ ਡਨ ਦਾ ਕਹਿਣਾ ਹੈ ਕਿ ‘ਜੇਲ ਵਿੱਚ ਲਿਆਂਦੇ ਪਹਿਲੇ ਇੱਕ ਹਜ਼ਾਰ ਕੈਦੀ ਚਾਰ ਸਾਲ ਸਜ਼ਾ ਵਾਲੇ ਹਨ।
ਅਫਸਰਾਂ ਦਾ ਕਹਿਣਾ ਹੈ ਕਿ ਇਸ ਨੂੰ ਜੇਲ ਵਜੋਂ ਨਹੀਂ, ਸਗੋਂ ਅਸਲ ਮਾਅਨਿਆਂ ਵਿੱਚ ‘ਸੁਧਾਰ ਘਰ’ ਵਜੋਂ ਅਮਲ ਵਿੱਚ ਲਿਆ ਕੇ ਕੈਦੀਆਂ ਨੂੰ ਸਮਾਜ ਵਿੱਚ ਸਨਮਾਨ ਨਾਲ ਜਿਉਣ ਦੇ ਕਾਬਿਲ ਬਣਾਇਆ ਜਾਵੇਗਾ।
ਜੇਲ ਦੇ ਆਪਣੇ ਸਿਖਲਾਈ ਪ੍ਰਾਪਤ ਕੁੱਤੇ ਵੀ ਹਨ, ਜਿਨ੍ਹਾਂ ਦੀ ਮਦਦ ਨਾਲ ਜੇਲ ਵਿੱਚ ਨਸ਼ਿਆਂ ਦੇ ਦਖਲ ਨੂੰ ਰੋਕਿਆ ਜਾ ਸਕੇਗਾ। ਜੇਲ ਅੰਦਰ ਫੁੱਟਬਾਲ ਖੇਡਣ ਲਈ ਵਿਸ਼ਾਲ ਮੈਦਾਨ ਦੇ ਨਾਲ-ਨਾਲ ਛੋਟੇ ਅਭਿਆਸ ਮੈਦਾਨ ਵੀ ਬਣਾਏ ਗਏ ਹਨ। ਫੁੱਟਬਾਲ ਮੈਦਾਨ ਅਤੇ ਜਿਮ ਦੀ ਵਰਤੋਂ ਕੰਮ ਦੇ ਸਮੇਂ ਤੋਂ ਬਿਨਾਂ ਅਤੇ ਸ਼ਾਮ ਨੂੰ ਤਾਲਾਬੰਦੀ ਹੋਣ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ।
2100 ਤੋਂ ਵਧੇਰੇ ਕੈਦੀਆਂ ਨੂੰ ਸਾਂਭਣ ਦੇ ਸਮਰੱਥ ਇਸ ਜੇਲ ਦੀ ਖਾਸੀਅਤ ਇਹ ਹੈ ਕਿ ਇਥੇ ਕੈਦੀ ਨਾਲ ਕਿਸੇ ਮੁਜਰਮ ਵਜੋਂ ਵਰਤਾਓ ਨਹੀਂ ਹੋਵੇਗਾ, ਸਗੋਂ ਉਸ ਨੂੰ ਰਹਿਣ ਲਈ ਅਤਿ ਆਧੁਨਿਕ ਕਮਰਾ ਮਿਲੇਗਾ, ਜਿਸ ਵਿੱਚ ਦੋ ਕੈਦੀ ਰਹਿ ਸਕਦੇ ਹਨ। ਇਸ ਕਮਰੇ ਵਿੱਚ ਕੈਦੀ ਆਪਣਾ ਲੈਪਟਾਪ ਅਤੇ ਮੋਬਾਈਲ ਫੋਨ ਰੱਖ ਸਕਦੇ ਹਨ, ਪਰ ਇੰਟਰਨੈੱਟ ਦੀ ਸਹੂਲਤ ਨਹੀਂ ਹੋਵੇਗੀ।
ਉਨ੍ਹਾਂ ਦੇ ਆਉਂਦੇ ਸਾਰ ਸਾਡੀ ਮੁੱਖ ਜ਼ਿੰਮੇਵਾਰੀ ਉਨ੍ਹਾਂ ਦਾ ਸੁਭਾਅ ਜਾਨਣਾ ਸੀ ਕਿ ਉਨ੍ਹਾਂ ਦੀ ਦਿਲਚਸਪੀ ਕੀ ਹੈ ਤੇ ਉਹ ਕੀ ਕੰਮ ਕਰਨਾ ਲੋਚਦੇ ਹਨ? ਅਸੀਂ ਉਨ੍ਹਾਂ ਦੀ ਵਿੱਦਿਅਕ ਜਾਂ ਕਿੱਤਾ ਮੁਖੀ ਦਿਲਚਸਪੀ ਨੂੰ ਧਿਆਨ ਵਿੱਚ ਰੱਖ ਕੇ ਇਸ ਯੋਗ ਬਣਾ ਕੇ ਤੋਰਾਂਗੇ ਕਿ ਜੇਲ ਤੋਂ ਬਾਹਰ ਜਾਂ ਕੇ ਉਨ੍ਹਾਂ ਨੂੰ ਕੰਮ ਲੱਭਣਾ ਨਾ ਪਵੇ, ਸਗੋਂ ਕੰਮ ਉਨ੍ਹਾਂ ਦੇ ਹੱਥ ਵਿੱਚ ਹੋਵੇ।’
ਲੰਡਨ: ਇੰਗਲੈਂਡ ਦੇ ਰੈਕਸਮ ਖੇਤਰ ਵਿੱਚ 212 ਮਿਲੀਅਨ ਪੌਂਡ ਲਾਗਤ ਨਾਲ ਬਣੀ ਇਸ ਦੇਸ਼ ਦੀ ਸਭ ਤੋਂ ਵੱਡੀ ਬਰਵਿਨ ਜੇਲ ਪਹਿਲੀ ਨਜ਼ਰੇ ਕਿਸੇ ਆਧੁਨਿਕ ਮਹੱਲ ਦਾ ਭੁਲੇਖਾ ਪਾਉਂਦੀ ਹੈ ਤੇ ਇਹ ਬਣਤਰ ਪੱਖੋਂ ਹੀ ਨਹੀਂ, ਕੈਦੀਆਂ ਨਾਲ ਵਰਤਾਓ ਪੱਖੋਂ ਵੀ ਆਧੁਨਿਕ ਹੋਵੇਗੀ।
ਲੈਪਟਾਪ ਦੀ ਵਰਤੋਂ ਆਪਣੇ ਹਫ਼ਤੇ ਭਰ ਜੋਗਾ ਖਾਣਾ ਆਰਡਰ ਕਰਨ, ਹਫਤਾਵਾਰੀ ਸਮਾਨ ਖਰੀਦਣ ਜਾਂ ਕਿਸੇ ਸਟੱਡੀ ਨਾਲ ਸੰਬੰਧਤ ਕੰਮਾਂ ਲਈ ਕੀਤੀ ਜਾ ਸਕੇਗੀ। ਇਸ ਕਮਰੇ ਵਿੱਚ ਹੀ ਬਾਥਰੂਮ ਦੀ ਸਹੂਲਤ ਮਿਲੇਗੀ।