ਸੱਗਾ 'ਚ ਸ਼ਰਮਨਾਕ ਕਾਰਾ, ਦਲਿਤਾਂ ਨੇ ਛੱਡਿਆ ਪਿੰਡ
ਪ੍ਰਸ਼ਾਸਨ ਦੇ ਸਮਝਾਉਣ ਦੇ ਬਾਵਜੂਦ ਪਿੰਡ ਵਾਲੇ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਜਬੂਰਨ ਆਪਣੇ ਬੱਚਿਆਂ ਦੇ ਨਾਲ ਪਿੰਡ ਤੋਂ ਪਲਾਇਨ ਕਰ ਕੇ ਸੀਐਮ ਸਿਟੀ ਕਰਨਾਲ ਵੱਲ ਜਾ ਰਹੇ ਹਨ।
ਦਲਿਤ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪੁਲਿਸ ਹੋਣ ਬਾਵਜੂਦ ਦਲਿਤਾਂ ਉੱਤੇ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਰਾਸ਼ਨ ਪਾਣੀ ਬੰਦ ਕਰ ਦਿੱਤਾ ਹੈ। ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪਿੰਡ ਦੇ ਰਾਜਪੂਤ ਸਮਾਜ ਦੇ ਲੋਕਾਂ ਵੱਲੋਂ ਪਿੰਡ ਦੇ ਹੀ ਇੱਕ ਦਲਿਤ ਨੌਜਵਾਨ ਨੂੰ ਘੋੜਚੜੀ ਰਸਮ ਤੋਂ ਰੋਕਿਆ ਗਿਆ ਸੀ। ਦੋਹਾਂ ਸਮਾਜਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਵਿਵਾਦ ਹੋਇਆ। ਹਾਲਤ ਇਹ ਹੋਈ ਕਿ ਦੋਵੇਂ ਧਿਰਾਂ ਵਿੱਚ ਜਮ ਕੇ ਪੱਥਰਬਾਜ਼ੀ ਹੋਈ। ਪ੍ਰਸ਼ਾਸਨ ਵੀ ਇਸ ਮਸਲੇ ਨੂੰ ਸੁਲਝਾ ਨਾ ਸਕਿਆ।
ਚੰਡੀਗੜ੍ਹ: ਕਰਨਾਲ ਦੇ ਇੱਕ ਪਿੰਡ ਸੱਗਾ ਵਿੱਚ ਦਲਿਤਾਂ ਨੇ ਪਿੰਡ ਛੱਡ ਦਿੱਤਾ ਹੈ। ਪਿੰਡ ਦੇ ਰਾਜਪੂਤ ਸਮਾਜ ਦੇ ਲੋਕਾਂ ਵੱਲੋਂ ਦਲਿਤ ਨੂੰ ਘੋੜਚੜੀ ਰਸਮ ਤੋਂ ਰੋਕਣ ਦੇ ਵਿਰੋਧ ਵਜੋਂ ਇਹ ਫ਼ੈਸਲਾ ਲਿਆ ਹੈ।