ਸੋਸ਼ਲ ਮੀਡੀਆ 'ਤੇ ਇਸ ਬੱਚੇ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਰੀਆ ਪਰਮਾਨਾ ਨਾਂ ਦਾ ਇਹ ਲੜਕਾ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਪਤਲਾ ਨਜ਼ਰ ਆ ਰਿਹਾ ਹੈ ਤੇ ਉਹ ਜਿਮ 'ਚ ਵਰਕਾਊਟ ਕਰ ਰਿਹਾ ਹੈ। ਡੇਲੀ ਮੇਲ ਦੀ ਇੱਕ ਰਿਪੋਰਟ ਮੁਤਾਬਕ ਆਰੀਆ ਪਰਮਾਨਾ ਦੀ ਤਸਵੀਰ ਤੇ ਵੀਡੀਓ ਨੂੰ ਅਦੇ ਰਾਇ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਤੇ ਵੀਡੀਓ 'ਚ ਆਰੀਆ ਦੀ 2016 ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।
ਆਰੀਆ ਦੀ ਇੱਕ ਸਰਜਰੀ ਹੋ ਗਈ ਹੈ ਤੇ ਉਸ ਦੇ ਸ਼ਰੀਰ 'ਚੋਂ ਐਕਸਟਰਾ ਲਟਕਦੀ ਚਮੜੀ ਨੂੰ ਹਟਾਉਣ ਲਈ ਘੱਟੋਂ-ਘੱਟ 2 ਹੋਰ ਸਰਜਰੀਆਂ ਹੋਣਗੀਆਂ। ਆਰੀਆ ਨਾਲ ਟ੍ਰੇਨਰ ਅਦੇ ਦੀ ਮੁਲਾਕਾਤ 2016 'ਚ ਹੋਈ ਸੀ। ਅਦੇ ਨੇ ਦੱਸਿਆ ਕਿ ਉਨ੍ਹਾਂ ਆਰਿਆ ਦੇ ਮਾਤਾ-ਪਿਤਾ ਨੂੰ ਸਭ ਤੋਂ ਪਹਿਲਾਂ ਰੁਟੀਨ ਬਾਰੇ ਪੁੱਛ ਕੇ ਸੰਤੁਲਤ ਆਹਾਰ ਦੇਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਆਰੀਆ ਨੂੰ ਲਗਾਤਾਰ ਪ੍ਰੋਤਸਾਹਿਤ ਕੀਤਾ।