ਕਰਨਾਟਕ: ਇੱਕ ਰੁਪਏ 'ਚ ਇੱਕ ਜੀਬੀ ਡਾਟਾ, ਇਹ ਗੱਲ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ। ਹੁਣ ਤੱਕ ਸਸਤੇ ਡਾਟਾ ਦੇ ਮਾਮਲੇ 'ਚ ਜੀਓ ਦਾ ਨਾਂ ਟੈਲੀਕਾਮ ਮਾਰਕਿਟ 'ਚ ਹੈ ਪਰ ਬੰਗਲੁਰੂ 'ਚ ਇੱਕ ਨਵਾਂ ਪ੍ਰਯੋਗ ਕੀਤਾ ਜਾ ਰਿਹਾ ਹੈ। ਸ਼ੁਰੂਆਤ 'ਚ ਇੱਕ ਜੀਬੀ ਡਾਟਾ ਪਲਾਨ ਦਾ ਆਫਰ ਨਵਾਂ ਸਟਾਰਟਅਪ ਦੇ ਰਿਹਾ। ਹੁਣ ਇਸ ਦਾ ਇਸਤੇਮਾਲ ਪ੍ਰਯੋਗ ਦੇ ਤੌਰ 'ਤੇ ਕੀਤਾ ਜਾ ਰਿਹਾ ਹੈ ਪਰ ਆਉਣ ਵਾਲੇ ਦਿਨਾਂ 'ਚ ਪ੍ਰਾਈਮ ਗੇਮ ਦੇ ਮਾਮਲੇ 'ਚ ਨਵਾਂ ਸਟਾਰਟਅਪ ਮੁਕੇਸ਼ ਅੰਬਾਨੀ ਦੀ ਜੀਓ ਨੂੰ ਟੱਕਰ ਦੇ ਸਕਦਾ ਹੈ।

2016 'ਚ ਸਥਾਪਤ ਸਟਾਰਟਅਪ ਦਾ ਮੰਸੂਬਾ ਪੂਰੇ ਬੰਗਲੁਰੂ ਸ਼ਹਿਰ 'ਚ ਵਾਈਫਾਈ ਸੇਵਾ ਪਹੁੰਚਾਉਣ ਦਾ ਹੈ। ਇੱਕ ਰਿਪੋਰਟ ਮੁਤਾਬਕ ਹਾਈ ਸਪੀਡ ਇੰਟਰਨੈਟ ਦੀ ਸੁਵਿਧਾ ਹਾਸਲ ਕਰਨ ਦੇ ਲਈ ਕੋਈ ਇੰਸਟਾਲੈਸ਼ਨ ਜਾਂ ਸਬਸਕ੍ਰਿਪਸ਼ਨ ਫੀਸ ਨਹੀਂ ਦੇਣ ਹੋਵੇਗੀ। ਦਾਅਵਾ ਕੀਤਾ ਗਿਆ ਹੈ ਕਿ ਜੀਓ ਦੇ ਪਲੈਨ ਦੇ ਮੁਕਾਬਲੇ 'ਵਾਈਫਾਈ ਡੱਬਾ' ਦਾ ਡਾਟਾ 360 ਫੀਸਦ ਸਸਤਾ ਹੈ।

'ਵਾਈਫਾਈ ਡੱਬਾ' ਆਪਣੇ ਵਾਈਫਾਈ ਰਾਉਟਰ ਦੇ ਜ਼ਰੀਏ ਕਨੈਕਟ ਹੁੰਦਾ ਹੈ। ਇਸਦਾ ਇੰਸਟਾਲੈਸ਼ਨ ਦੁਕਾਨਾਂ 'ਤੇ ਕੀਤਾ ਜਾ ਸਕਦਾ ਹੈ। 'ਵਾਈਫਾਈ ਡੱਬਾ' ਲਈ ਫਾਈਬਰ ਕੇਬਲ ਵਿਛਾਉਣ ਜਾਂ ਸੜਕ ਪੁਟੱਣ ਦੀ ਲੋੜ ਨਹੀਂ ਹੈ ਤੇ ਨਾ ਹੀ ਸਪੈਕਟ੍ਰਮ ਖਰੀਦਣਾ ਪਵੇਗਾ। ਨੈੱਟਵਰਕ ਨਾਲ ਜੂੜਣ ਲਈ ਤੁਹਾਨੂੰ ਆਪਣੇ ਡੀਟੇਲਸ ਦੇਣ ਦੀ ਜ਼ਰੂਰਤ ਹੋਵੇਗੀ। 'ਵਾਈਫਾਈ ਡੱਬਾ' ਟੋਕਣ ਨੂੰ ਸਥਾਨਿਕ ਪੱਧਰ 'ਤੇ ਖਰੀਦ ਕੇ ਵੀ ਬਿਨ੍ਹਾਂ ਕਿਸੇ ਅੜਿੱਕੇ ਦੇ ਇੰਟਰਨੈਟ ਸੁਵਿਧਾ ਲਈ ਜਾ ਸਕਦੀ ਹੈ।